ਚੰਡੀਗੜ੍ਹ :- ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਚੌਧਰੀ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਇਕਲੌਤੇ ਪੁੱਤਰ, 35 ਸਾਲਾ ਅਕੀਲ ਅਖ਼ਤਰ, ਵੀਰਵਾਰ ਰਾਤ ਪੰਚਕੂਲਾ ਵਿੱਚ ਮ੍ਰਿਤਕ ਪਾਏ ਗਏ।
ਵੀਡੀਓ ਵਾਇਰਲ ਹੋਣ ਨਾਲ ਬਣੀ ਤਣਾਅਪੂਰਨ ਸਥਿਤੀ
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜੋ 27 ਅਗਸਤ 2025 ਨੂੰ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਵਿੱਚ ਮੁਸਤਫ਼ਾ ਅਤੇ ਪਰਿਵਾਰਕ ਮੈਂਬਰਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਇਸੇ ਆਧਾਰ ‘ਤੇ ਇੱਕ ਨਾਗਰਿਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੰਚਕੂਲਾ ਪੁਲਿਸ ਹੁਣ ਵੀਡੀਓ ਦੀ ਸੱਚਾਈ ਪਤਾ ਕਰਨ ਅਤੇ ਦੋਸ਼ਾਂ ਦੀ ਪੁਸ਼ਟੀ ਕਰਨ ਵਿੱਚ ਜੁਟ ਗਈ ਹੈ।
ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ
ਸ਼ੁਰੂਆਤੀ ਜਾਣਕਾਰੀ ਅਨੁਸਾਰ ਅਕੀਲ ਅਖ਼ਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਜਾਂ ਦਿਲ ਦੇ ਰੁਕਣ ਕਾਰਨ (Cardiac Arrest) ਦੱਸੀ ਜਾ ਰਹੀ ਸੀ। ਪਰ ਪੁਲਿਸ ਨੇ ਸਾਫ਼ ਕਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਸਪੱਸ਼ਟ ਹੋਵੇਗਾ। ਇਸ ਦੌਰਾਨ ਪੁਲਿਸ ਨੇ ਸੁਸਾਈਡ ਨੋਟ ਅਤੇ ਵੀਡੀਓ ਨਾਲ ਸਬੰਧਿਤ ਗੱਲਾਂ ਤੋਂ ਇਨਕਾਰ ਕੀਤਾ।
ਪਰਿਵਾਰ ‘ਤੇ ਦੋਸ਼ ਲਗਾਉਣ ਵਾਲੀ ਸ਼ਿਕਾਇਤ
ਹੁਣ ਪੁਲਿਸ ਕੋਲ ਸ਼ਿਕਾਇਤ ਆਈ ਹੈ, ਜਿਸ ਵਿੱਚ ਵੀਡੀਓ ‘ਚ ਦਿਖਾਏ ਦੋਸ਼ਾਂ ਦੇ ਆਧਾਰ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜੇ ਇਹ ਦੋਸ਼ ਸਾਬਤ ਹੁੰਦੇ ਹਨ, ਤਾਂ ਸਾਬਕਾ ਡੀਜੀਪੀ ਮੁਸਤਫ਼ਾ ਚੌਧਰੀ ਸਮੇਤ ਪੂਰੇ ਪਰਿਵਾਰ ਲਈ ਮੁਸ਼ਕਲਾਂ ਵਧ ਸਕਦੀਆਂ ਹਨ।