ਪਟਿਆਲਾ :- ਪਟਿਆਲਾ ਤੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਵੱਲੋਂ ਇਕ ਮਹੱਤਵਪੂਰਣ ਹੁਕਮ ਜਾਰੀ ਹੋਇਆ ਹੈ। ਇਸ ਵਿੱਚ ਪੱਤਰ ਨੰਬਰ 3099 ਦਾ ਹਵਾਲਾ ਦਿੰਦਿਆਂ ਆਦੇਸ਼ ਦਿੱਤਾ ਗਿਆ ਹੈ ਕਿ ਗ੍ਰਾਂਮ ਪੰਚਾਇਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਦੇ ਮੁਆਵਜ਼ੇ ਵਜੋਂ ਬੈਂਕਾਂ ਵਿਚ ਜਮ੍ਹਾਂ ਕਰਵਾਈਆਂ ਐੱਫ.ਡੀਜ਼ ’ਚੋਂ 5 ਫੀਸਦੀ ਰਕਮ ਭੇਜੀ ਜਾਵੇ।