ਚੰਡੀਗੜ੍ਹ :- ਪੰਜਾਬ ਵਿੱਚ ਅੱਜ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ, ਕੁਝ ਇਲਾਕਿਆਂ ਵਿੱਚ ਆਮ ਮੀਂਹ ਹੋ ਸਕਦਾ ਹੈ ਪਰ ਅੱਜ ਲਈ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ ਚਾਰ ਦਿਨ ਹਾਲਾਤ ਇਹੋ ਜਿਹੇ ਰਹਿਣਗੇ, ਜਦੋਂ ਕਿ 23 ਅਗਸਤ ਤੋਂ ਮਾਨਸੂਨ ਮੁੜ ਸਰਗਰਮ ਹੋਣ ਦਾ ਅੰਦਾਜ਼ਾ ਜਤਾਇਆ ਜਾ ਰਿਹਾ ਹੈ।