ਉੱਤਰਾਖੰਡ :- ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਇੱਕ ਵੱਡੇ ਜ਼ਮੀਨ ਖਿਸਕਣ ਕਾਰਨ NHPC ਦੀ ਸੁਰੰਗ ਵਿੱਚ 19 ਕਰਮਚਾਰੀ ਫਸ ਗਏ, ਜਿਨ੍ਹਾਂ ਵਿੱਚੋਂ 8 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬਾਕੀ 11 ਕਰਮਚਾਰੀਆਂ ਨੂੰ ਬਚਾਉਣ ਲਈ ਜੰਗੀ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਧਾਰਚੁਲਾ ‘ਚ ਭਾਰੀ ਭੂਸਖਲਨ ਨਾਲ NHPC ਸੁਰੰਗ ਬੰਦ, 19 ਮਜ਼ਦੂਰ ਫਸੇ
ਇਹ ਹਾਦਸਾ ਸ਼ਨੀਵਾਰ ਨੂੰ ਵਾਪਰਿਆ ਜਦੋਂ ਧਾਰਚੁਲਾ ਖੇਤਰ ਦੇ ਏਲਾਗੜ੍ਹ ਪਾਵਰ ਹਾਊਸ ਦੇ ਉੱਪਰ ਭਾਰੀ ਲੈਂਡਸਲਾਈਡ ਹੋਈ ਅਤੇ ਸੁਰੰਗ ਦਾ ਮੁੱਖ ਰਾਹ ਪੂਰੀ ਤਰ੍ਹਾਂ ਬੰਦ ਹੋ ਗਿਆ। ਹਾਦਸੇ ਦੇ ਸਮੇਂ ਸੁਰੰਗ ਅੰਦਰ ਮੌਜੂਦ ਸਾਰੇ 19 ਮਜ਼ਦੂਰ ਸੁਰੱਖਿਅਤ ਹਨ ਅਤੇ ਉਨ੍ਹਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਿਆ ਜਾ ਰਿਹਾ ਹੈ।
ਜ਼ਿਲ੍ਹਾ ਮੈਜਿਸਟਰੇਟ ਵਿਨੋਦ ਗੋਸਵਾਮੀ ਨੇ ਦੱਸਿਆ ਕਿ ਸੁਰੰਗ ਦੇ ਮੁਹਾਨੇ ਤੋਂ ਮਲਬਾ ਹਟਾ ਦਿੱਤਾ ਗਿਆ ਹੈ ਅਤੇ ਐਮਰਜੈਂਸੀ ਸ਼ਾਫਟ ਖੇਤਰ ਦੀ ਸਫ਼ਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਹਤ ਟੀਮਾਂ — ਬੀਆਰਓ, ਐਨਐਚਪੀਸੀ, ਐਨਡੀਆਰਐਫ, ਸੀਆਈਐਸਐਫ ਸਮੇਤ — ਸਾਰਾ ਕੰਮ ਯੁੱਧ ਪੱਧਰ ‘ਤੇ ਕਰ ਰਹੀਆਂ ਹਨ ਤਾਂ ਜੋ ਫਸੇ ਹੋਏ 11 ਮਜ਼ਦੂਰਾਂ ਨੂੰ ਜਲਦੀ ਸੁਰੱਖਿਅਤ ਕੱਢਿਆ ਜਾ ਸਕੇ।