ਚੰਡੀਗੜ੍ਹ :- ਇੰਦਰਪ੍ਰੀਤ ਪੈਰੀ ਕਤਲ ਮਾਮਲੇ ਨੇ ਇੱਕ ਵਾਰ ਫਿਰ ਤੀਖ਼ਾ ਮੋੜ ਲੈ ਲਿਆ ਹੈ। ਹੁਣ ਇੱਕ ਅਜਿਹੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸਦੇ ਕਹਿਰਾ ਇਸੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਦੀ ਹੈ। ਇਹ ਰਿਕਾਰਡਿੰਗ ਇਸ ਮਾਮਲੇ ਦੀ ਪੂਰੀ ਦਿਸ਼ਾ ਬਦਲ ਸਕਦੀ ਹੈ ਅਤੇ ਜਾਂਚ ਕਰਨ ਵਾਲੀਆਂ ਏਜੰਸੀਆਂ ਲਈ ਵੱਡਾ ਸਬੂਤ ਮੰਨੀ ਜਾ ਰਹੀ ਹੈ।
ਜੇਲ੍ਹ ਤੋਂ ਆਈ ਕਾਲ? ਲਾਰੈਂਸ ਬਿਸ਼ਨੋਈ ਦੀ ਆਵਾਜ਼ ਹੋਣ ਦਾ ਦਾਅਵਾ
ਸੂਤਰਾਂ ਦੇ ਅਨੁਸਾਰ, ਖੁਲਾਸਾ ਇਹ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਹੀ ਪੈਰੀ ਨੂੰ ਕਤਲ ਤੋਂ ਠੀਕ ਪਹਿਲਾਂ ਕਾਲ ਕੀਤੀ ਸੀ। ਇਸ ਆਡੀਓ ਵਿੱਚ ਇੱਕ ਆਵਾਜ਼ ਨੂੰ ਕਹਿੰਦੇ ਸੁਣਿਆ ਗਿਆ:
“ਤੁਸੀਂ ਸਾਰੇ ਮੈਰੀ ਵਿਰੋਧੀ ਧਿਰ ਵਿੱਚ ਖੜ੍ਹੇ ਹੋ… ਹੁਣ ਜਿਹੜਾ ਰੱਬ ਨੇ ਲਿਖਿਆ, ਓਹੀ ਹੋਣਾ ਹੈ।” ਜ਼ਿਕਰ ਯੋਗ ਹੈ ਕਿ ਅਸੀਂ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦੇ।
ਵਿੱਕੀ ਟਹਿਲੇ ਦਾ ਨਾਮ ਵੀ ਆਇਆ ਸਾਹਮਣੇ
ਆਡੀਓ ਵਿੱਚ ਇੱਕ ਹੋਰ ਨਾਂ, ਵਿੱਕੀ ਟਹਿਲਾ ਦਾ ਵੀ ਉਲੇਖ ਮਿਲਦਾ ਹੈ। ਇਹ ਗੱਲ ਇਸ ਕਤਲ ਮਾਮਲੇ ਵਿੱਚ ਵਿਰੋਧੀ ਗੈਂਗਾਂ ਦੀ ਹਿਲਚਲ, ਸਾਜ਼ਿਸ਼ ਦੇ ਪੱਖ ਅਤੇ ਸੰਭਾਵਤ ਦਿਮਾਗੀ ਮਾਸਟਰਮਾਈੰਡ ਬਾਰੇ ਨਵੇਂ ਸਵਾਲ ਖੜੇ ਕਰ ਰਹੀ ਹੈ। ਆਡੀਓ ਨੂੰ ਉਸ ਸਮੇਂ ਦੀ ਰਿਕਾਰਡਿੰਗ ਦੱਸਿਆ ਜਾ ਰਿਹਾ ਹੈ ਜਦੋਂ ਪੈਰੀ ਜਿਉਂਦਾ ਸੀ ਅਤੇ ਘਟਨਾ ਵਾਪਰਨ ਵਿੱਚ ਕੁਝ ਹੀ ਘੰਟੇ ਬਾਕੀ ਸਨ।
ਜਾਂਚ ਏਜੰਸੀਆਂ ਲਈ ਵੱਡੀ ਚੁਣੌਤੀ, ਪ੍ਰਮਾਣਿਕਤਾ ‘ਤੇ ਫੋਕਸ
ਜਾਂਚ ਟੀਮ ਮੁੱਖ ਤੌਰ ‘ਤੇ ਦੋ ਗੱਲਾਂ ਦੀ ਜਾਂਚ ਕਰ ਰਹੀ ਹੈ:
-
ਕੀ ਇਹ ਆਡੀਓ ਪੂਰੀ ਤਰ੍ਹਾਂ ਸਹੀ ਅਤੇ ਬਿਨਾਂ ਤਹਿ-ਬਹਿ ਕੀਤੀ ਹੋਈ ਹੈ?
-
ਜੇ ਇਹ ਅਸਲੀ ਹੈ, ਤਾਂ ਫਿਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਕਿਵੇਂ ਅਤੇ ਕਿਹੜੇ ਮਾਧਿਅਮ ਰਾਹੀਂ ਕਾਲ ਕੀਤੀ?
ਕੇਸ ਹੋਰ ਗੁੰਝਲਦਾਰ, ਜਲਦ ਵੱਡੀਆਂ ਗ੍ਰਿਫ਼ਤਾਰੀਆਂ ਦੀ ਸੰਭਾਵਨਾ
ਇਸ ਨਵੇਂ ਖੁਲਾਸੇ ਨਾਲ ਜਾਂਚ ਦੀ ਰਫ਼ਤਾਰ ਵਧ ਗਈ ਹੈ। ਸੁਰੱਖਿਆ ਅਤੇ ਜਾਂਚ ਨਾਲ ਜੁੜੇ ਅਧਿਕਾਰੀ ਮੰਨ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਦੋਸ਼ੀਆਂ ਦੀ ਪਹਿਚਾਣ ਜਾਂ ਮਹੱਤਵਪੂਰਨ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

