ਸੁਲਤਾਨਪੁਰ ਲੋਧੀ :- ਅੱਜ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਸ਼ਾਹੀ ਇਮਾਮ ਪੰਜਾਬ ਦੀ ਅਗਵਾਈ ਹੇਠ ਰਾਹਤ ਸਮੱਗਰੀ ਲੈ ਕੇ ਪਹੁੰਚਿਆ।
ਕਾਲੀ ਵਹੀ ਨਦੀ ਕੰਢੇ ਨਮਾਜ਼ ਤੇ ਹੜ੍ਹ ਪੀੜਤਾਂ ਲਈ ਦੁਆ
ਇਸ ਮੌਕੇ ਪਵਿੱਤਰ ਕਾਲੀ ਵਹੀ ਨਦੀ ਦੇ ਕੰਢੇ ਸਮੂਹਿਕ ਨਮਾਜ਼ ਅਦਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰੱਬ ਅੱਗੇ ਅਰਦਾਸ ਕੀਤੀ ਗਈ ਕਿ ਪੰਜਾਬ ਨੂੰ ਹੜ੍ਹਾਂ ਦੇ ਸੰਕਟ ਤੋਂ ਜਲਦੀ ਰਾਹਤ ਮਿਲੇ।
ਸ਼ਾਹੀ ਇਮਾਮ ਨੇ ਪ੍ਰਗਟਾਈ ਹਮਦਰਦੀ
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਗੁਰੂ ਨਾਨਕ ਦੀ ਇਹ ਨਗਰੀ ਮੁਸਲਿਮ ਭਾਈਚਾਰੇ ਲਈ ਵੀ ਬਹੁਤ ਪਿਆਰੀ ਹੈ। ਪੂਰਾ ਸੂਬਾ ਇਸ ਮੁਸੀਬਤ ਵਿੱਚ ਇਕੱਠੇ ਹੋ ਕੇ ਮਦਦ ਕਰ ਰਿਹਾ ਹੈ ਅਤੇ ਮੁਸਲਿਮ ਭਾਈਚਾਰਾ ਵੀ ਇਸ ਇਲਾਕੇ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਰਾਹਤ ਸਮੱਗਰੀ ਦੇਣ ਲਈ ਅੱਗੇ ਆਇਆ ਹੈ।