ਸੰਗਤਪੁਰਾ :- ਲਹਿਰਾਗਾਗਾ ਦੇ ਆਸ ਪਾਸ ਪਿੰਡਾਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਸਥਾਨਕ ਖੇਤਰ ਪੂਰੀ ਤਰ੍ਹਾਂ ਜਲ-ਥਲ ਹੋ ਗਏ ਹਨ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਪ੍ਰਭਾਵਿਤ ਹੋਇਆ ਹੈ।
ਸੰਗਤਪੁਰਾ ’ਚ ਘਰ ਦੀ ਛੱਤ ਡਿੱਗੀ
ਸੰਗਤਪੁਰਾ ਪਿੰਡ ਵਿੱਚ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਭਾਰੀ ਮੀਂਹ ਕਾਰਨ ਡਿੱਗ ਗਈ। ਇਸ ਘਰ ਵਿੱਚ ਮਾਵਾਂ-ਧੀਆਂ ਬੈਠੀਆਂ ਹੋਈਆਂ ਸਨ। ਛੱਤ ਡਿੱਗਣ ਨਾਲ ਕਰਮਜੀਤ ਕੌਰ ਮੌਕੇ ’ਤੇ ਮੌਤ ਹੋ ਗਈ, ਜਦਕਿ ਮਨਦੀਪ ਕੌਰ ਗੰਭੀਰ ਜਖਮੀ ਹੋ ਗਈ।
ਕਰਮਜੀਤ ਕੌਰ ਜਖੇਪਲ ਦੀ ਰਹਿਣ ਵਾਲੀ ਸੀ ਅਤੇ ਮਨਦੀਪ ਕੌਰ ਉਸ ਦੀ ਧੀ ਹੈ ਜੋ ਸੰਗਤਪੁਰਾ ਪਿੰਡ ਆਈ ਹੋਈ ਸੀ।
ਪਿੰਡ ਸਰਪੰਚ ਅਤੇ ਤਹਿਸੀਲਦਾਰ ਨੇ ਕੀਤੇ ਬਿਆਨ
ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਕਾਰਨ ਪਿੰਡ ਵਿੱਚ ਕਾਫੀ ਘਰ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ। ਉਸ ਨੇ ਮੋਕੇ ’ਤੇ ਹੋਏ ਘਰ ਦੇ ਨੁਕਸਾਨ ਦਾ ਮੁਆਵਜ਼ਾ ਮੰਗਿਆ।
ਤਹਿਸੀਲਦਾਰ ਪਰਵੀਨ ਸਿੰਘ ਛਿਬੇ ਨੇ ਦੱਸਿਆ ਕਿ ਹਾਦਸੇ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।