ਚੰਡੀਗੜ੍ਹ :- ਮਾਨਸੂਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਤੋਂ ਰੁਖ਼ਸਤ ਹੋ ਚੁੱਕਾ ਹੈ। ਉੱਤਰਾਖੰਡ ਵਿੱਚ ਵੀ ਬਾਰਿਸ਼ ਕਮਜ਼ੋਰ ਹੋ ਚੁੱਕੀ ਹੈ ਅਤੇ ਅਗਲੇ ਹਫ਼ਤੇ ਤੱਕ ਉੱਥੋਂ ਵੀ ਮਾਨਸੂਨ ਦੇ ਚਲੇ ਜਾਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹੁਣ ਰਾਜ ਵਿੱਚ ਸਿਰਫ਼ ਹਲਕੀ ਬਾਰਿਸ਼ ਹੀ ਹੋਵੇਗੀ। ਅੰਕੜਿਆਂ ਅਨੁਸਾਰ, ਇਸ ਮੌਨਸੂਨ ਦੌਰਾਨ ਪੰਜਾਬ ਵਿੱਚ 621.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਤੌਰ ‘ਤੇ 420.9 ਮਿਲੀਮੀਟਰ ਹੁੰਦੀ ਹੈ। ਇਹ ਔਸਤ ਨਾਲੋਂ 48% ਵੱਧ ਹੈ।
ਤਿਉਹਾਰਾਂ ਤੋਂ ਬਾਅਦ ਵਧੇਗੀ ਠੰਢ
ਮੌਸਮ ਵਿਭਾਗ ਨੇ ਅਗਲੇ ਸੱਤ ਦਿਨਾਂ ਤੱਕ ਰਾਜ ਵਿੱਚ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਖੁਸ਼ਕ ਰਹੇਗਾ ਅਤੇ ਦਿਨ ਦਾ ਤਾਪਮਾਨ ਆਮ ਦੇ ਨੇੜੇ ਰਹੇਗਾ, ਜਦੋਂ ਕਿ ਰਾਤਾਂ ਠੰਢੀਆਂ ਮਹਿਸੂਸ ਹੋਣਗੀਆਂ। ਅਕਤੂਬਰ 2025 ਦੇ ਪਹਿਲੇ ਹਫ਼ਤੇ ਤੋਂ ਹਲਕੀ ਠੰਢ ਸ਼ੁਰੂ ਹੋਵੇਗੀ। ਦੁਸਹਿਰੇ ਤੇ ਦੀਵਾਲੀ ਦੇ ਵਿਚਕਾਰ ਹਲਕਾ ਜਿਹਾ ਠੰਢਾ ਮੌਸਮ ਰਹੇਗਾ, ਜਦੋਂ ਕਿ ਤਿਉਹਾਰਾਂ ਤੋਂ ਬਾਅਦ ਤਾਪਮਾਨ ਘਟਣ ਨਾਲ ਸਰਦੀ ਦਾ ਅਸਰ ਤੇਜ਼ ਹੋਵੇਗਾ। ਦਸੰਬਰ ਅਤੇ ਜਨਵਰੀ ਸਭ ਤੋਂ ਠੰਡੇ ਮਹੀਨੇ ਸਾਬਤ ਹੋਣਗੇ।