ਮੋਗਾ :- ਮੋਗਾ ਜ਼ਿਲ੍ਹੇ ਦੇ ਪਿੰਡ ਉਪਲੀ ਵਿੱਚ ਪੰਚਾਇਤ ਨੇ ਵੱਡਾ ਫ਼ੈਸਲਾ ਲੈਂਦਿਆਂ ਪਿੰਡ ਦੀ ਹੱਦ ਵਿੱਚ ਐਨਰਜੀ ਡ੍ਰਿੰਕਸ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।
ਪੰਚਾਇਤ ਨੇ ਦੱਸਿਆ ਕਿ ਇਹ ਕਦਮ ਨੌਜਵਾਨਾਂ ਨੂੰ ਗਲਤ ਆਦਤਾਂ ਤੋਂ ਬਚਾਉਣ ਲਈ ਲਿਆ ਗਿਆ ਹੈ। ਨਾਲ ਹੀ ਨਸ਼ਾ ਵੇਚਣ ਜਾਂ ਖ਼ਰੀਦਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਮਕਾਨ ਮਾਲਕ ਕਿਰਾਏ ‘ਤੇ ਘਰ ਦੇਣ ਤੋਂ ਪਹਿਲਾਂ ਪੰਚਾਇਤ ਨੂੰ ਕਿਰਾਏਦਾਰ ਦੀ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ, ਮੋਟਰ ਸਾਈਕਲ ਦੇ ਪਟਾਕੇ, ਡੀਜੇ ਲਾਉਣ, ਸ਼ਰਾਬ ਵੇਚਣ ਅਤੇ ਹੋਰ ਸਮਾਜਕ ਬੁਰਾਈਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।