ਅੰਮ੍ਰਿਤਸਰ :- ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਦੇ ਦੌਰਾਨ ਪੈਦਾ ਹੋਏ ਧਾਰਮਿਕ ਵਿਵਾਦ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ “ਮੇਰਾ ਰੋਮ-ਰੋਮ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ।”
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਪਿਆਰੇ ਸਿੰਘਾਂ ਵੱਲੋਂ ਹਰਜੋਤ ਸਿੰਘ ਬੈਂਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਸੇਵਾਵਾਂ ਰਾਹੀਂ ਤੋਬਾ ਕਰਨ ਦੇ ਹੁਕਮ ਦਿੱਤੇ ਗਏ।
ਤਲਬ ਹੋਣ ਵਾਲੇ ਹੋਰ ਲੋਕ ਤੇ ਉਨ੍ਹਾਂ ਲਈ ਵੀ ਹੁਕਮ
ਇਸੇ ਮਾਮਲੇ ਵਿੱਚ ਜਸਵੰਤ ਸਿੰਘ, ਰਣਜੀਤ ਸਿੰਘ, ਗੋਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਤਲਬ ਕੀਤਾ ਗਿਆ ਸੀ। ਜਸਵੰਤ ਸਿੰਘ ਵਿਦੇਸ਼ੀ ਦੌਰੇ ‘ਤੇ ਹੋਣ ਕਰਕੇ ਹਾਜ਼ਰ ਨਹੀਂ ਹੋਏ, ਜਦਕਿ ਬਾਕੀ ਹਾਜ਼ਰ ਹੋਏ। ਉਨ੍ਹਾਂ ਨੂੰ ਵੀ ਅਕਾਲ ਤਖ਼ਤ ਵੱਲੋਂ ਇਕੋ ਜਿਹੀ ਤਨਖਾਹੀ ਸਜ਼ਾ ਸੁਣਾਈ ਗਈ।
ਰਣਜੀਤ ਸਿੰਘ ਨੂੰ 11 ਦਿਨ ਤਕ ਗੁਰਦੁਆਰਾ ਸਾਹਿਬ ‘ਚ ਜੋੜੇ ਝਾੜਨ ਦੀ ਸੇਵਾ ਅਤੇ ਨਿੱਤਨੇਮ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਮੰਤਰੀ ਹਰਜੋਤ ਸਿੰਘ ਨੂੰ ਕੀਤੀ ਸਜ਼ਾ – (ਤੋਬਾ ਤੇ ਸੇਵਾ)
ਗੁਰੂ ਕੇ ਮਹੱਲ (ਨੌਵੇਂ ਪਾਤਸ਼ਾਹ) ਤੁਰ ਕੇ ਜਾਣਾ ਹੋਵੇਗਾ ਤੇ ਰਸਤਿਆਂ ਦੇ ਨਿਰਮਾਣ ਕਰਵਾਉਣੇ ਹੋਣਗੇ
ਗੁਰਦੁਆਰਾ ਕੋਠਾ ਸਾਹਿਬ ਤੋਂ 100 ਮੀਟਰ ਤੁਰਨ ਦੀ ਸੇਵਾ। ਉਨ੍ਹਾਂ ਨੂੰ ਇਹ ਵੀ ਰਸਤਾ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ।
ਦਿੱਲੀ ਸ੍ਰੀ ਸੀਸ ਗੰਜ ਸਾਹਿਬ ਜਾਣ ਤੋਂ ਬਾਅਦ ਅੰਨੰਦਪੁਰ ਸਾਹਿਬ ਵਿਖੇ 1100 ਰੁਪਏ ਦੀ ਦੇਗ ਕਰਵਾਉਣੀ ਹੋਵੇਗੀ।
ਅਕਾਲ ਤਖ਼ਤ ਵੱਲੋਂ ਸਰਕਾਰਾਂ ਲਈ ਨਿਰਦੇਸ਼
ਭਵਿੱਖ ‘ਚ ਗੁਰੂ ਸਾਹਿਬ ਦੀਆਂ ਜ਼ਿੰਦਗੀਆਂ ਤੇ ਲੈਕਚਰ ਸਮਾਗਮ ਸਿਰਫ ਧਾਰਮਿਕ ਤਰੀਕੇ ਨਾਲ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾਣ।
ਸਰਕਾਰਾਂ ਨੂੰ SGPC ਨਾਲ ਮਿਲਕੇ ਸਮਾਗਮ ਕਰਵਾਉਣ ਤੇ ਸਹਿਯੋਗ ਦੇਣ ਦੀ ਹਦਾਇਤ।