ਚੰਡੀਗੜ੍ਹ :- ਪੰਜਾਬ ਵਿੱਚ ਆਏ ਤਾਜ਼ਾ ਹੜ੍ਹਾਂ ਤੋਂ ਬਾਅਦ, ਫਿਲਮ ਮੇਹਰ ਦੀ ਟੀਮ ਨੇ ਇੱਕ ਵੱਡਾ ਫੈਸਲਾ ਲਿਆ ਹੈ। ਫਿਲਮ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੇ ਸਾਂਝਾ ਕੀਤਾ ਕਿ ਇਸਦੀ ਪਹਿਲੀ ਬਾਕਸ ਆਫ਼ਿਸ ਕਮਾਈ ਪੂਰੀ ਤਰ੍ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਿੱਤੀ ਜਾਵੇਗੀ।
ਰਾਜ ਕੁੰਦਰਾ ਨੇ ਵੀਡੀਓ ਰਾਹੀਂ ਕੀਤਾ ਐਲਾਨ
ਫਿਲਮ ਨਾਲ ਡੈਬਿਊ ਕਰ ਰਹੇ ਅਦਾਕਾਰ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਫਿਲਮ ਟੀਮ ਦੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਲੜਾਈ ਹੈ, ਅਤੇ ਇਸ ਮੁਹਿੰਮ ਵਿੱਚ ਉਹ ਸਾਰੇ ਮਿਲ ਕੇ ਹਿੱਸਾ ਪਾ ਰਹੇ ਹਨ।
ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚੇਗੀ ਸਹਾਇਤਾ
ਫਿਲਮ ਟੀਮ ਦਾ ਕਹਿਣਾ ਹੈ ਕਿ ਇਹ ਰਕਮ ਸਿੱਧੇ ਤੌਰ ‘ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ। ਟੀਮ ਨੇ ਭਰੋਸਾ ਦਿਵਾਇਆ ਕਿ ਇਹ ਕਦਮ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਲੋਕਾਂ ਦੇ ਮਨੋਬਲ ਨੂੰ ਮਜ਼ਬੂਤ ਕਰਨ ਵੱਲ ਵੀ ਇੱਕ ਵੱਡਾ ਯੋਗਦਾਨ ਹੋਵੇਗਾ।
ਹੋਰਾਂ ਲਈ ਬਣਿਆ ਪ੍ਰੇਰਣਾ ਦਾ ਸਰੋਤ
ਫਿਲਮ ਮੇਹਰ ਦੀ ਟੀਮ ਉਮੀਦ ਕਰ ਰਹੀ ਹੈ ਕਿ ਉਨ੍ਹਾਂ ਦੀ ਇਹ ਪਹਿਲ ਹੋਰ ਕਲਾਕਾਰਾਂ ਅਤੇ ਸੰਸਥਾਵਾਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਹਰ ਇੱਕ ਦੀ ਛੋਟੀ ਜਿਹੀ ਭੂਮਿਕਾ ਵੀ ਵੱਡਾ ਫਰਕ ਪਾ ਸਕਦੀ ਹੈ।