ਬਠਿੰਡਾ :- ਪੰਜਾਬ ਦੇ ਬਠਿੰਡਾ ਸਥਿਤ ਪਰਸੂਰਾਮ ਨਗਰ ਵਿੱਚ ਦੀਵਾਲੀ ਵਾਲੇ ਦਿਨ ਇੱਕ ਬੋਰੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਲਪਟਾਂ ਇੰਨੀਆਂ ਭਿਆਨਕ ਸਨ ਕਿ ਪਾਸ-ਪੜੋਸੀ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ।
ਸਥਾਨਕ ਲੋਕਾਂ ਨੇ ਕੀਤੀ ਕੋਸ਼ਿਸ਼
ਫੈਕਟਰੀ ਗਲੀ ਨੰਬਰ 37 ਵਿੱਚ ਮੌਜੂਦ ਸੀ। ਜਿਵੇਂ ਹੀ ਲੋਕਾਂ ਨੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਦੇਖੀਆਂ, ਉਨ੍ਹਾਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਅੱਗ ਬੇਕਾਬੂ ਅਤੇ ਭਿਆਨਕ ਸੀ, ਜਿਸ ਕਾਰਨ ਲੋਕਾਂ ਲਈ ਸਥਿਤੀ ਸੰਭਾਲਣਾ ਮੁਸ਼ਕਿਲ ਹੋ ਗਿਆ।
ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ
ਸਥਾਨਕ ਲੋਕਾਂ ਦੀ ਸੂਚਨਾ ਮਗਰੋਂ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚਿਆ। ਅੱਗ ਦੀ ਗੰਭੀਰਤਾ ਦੇਖਦੇ ਹੋਏ ਮੌਕੇ ‘ਤੇ ਹੁਣ ਤੱਕ 5 ਫਾਇਰ ਟੈਂਕਰਾਂ ਪਹੁੰਚ ਚੁੱਕੀਆਂ ਹਨ, ਜੋ ਲਗਾਤਾਰ ਅੱਗ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੀਆਂ ਹਨ।