ਚੰਡੀਗੜ :- ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਹੜ੍ਹ ਰੂਪੀ ਕੁਦਰਤੀ ਆਪਦਾ ਨਾਲ ਜੂਝ ਰਹੇ ਪੰਜਾਬ ਦੀਆਂ ਚੁਣੌਤੀਪੂਰਨ ਸਥਿਤੀਆਂ ਬਾਰੇ ਜਾਣਕਾਰੀ ਦਰਜ ਕਰਦਿਆਂ ਪ੍ਰਧਾਨ ਮੰਤਰੀ ਨਰেন্দਰ ਮੋਦੀ ਨੂੰ ਚਿੱਠੀ ਲਿਖੀ ਹੈ।
₹60,000 ਕਰੋੜ ਦਾ ਤੁਰੰਤ ਰਾਹਤ ਪੈਕੇਜ ਮੰਗਿਆ
ਚਿੱਠੀ ਵਿੱਚ ਸਾਂਸਦ ਨੇ ਪੰਜਾਬ ਲਈ ਤੁਰੰਤ ₹60,000 ਕਰੋੜ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਹੜ੍ਹਾਂ ਕਾਰਨ 1,200 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲਗਭਗ 4 ਲੱਖ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ।
ਬਿਹਾਰ, ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੈਕੇਜਾਂ ਦੀ ਤਰਜ ਦੇਣ ਦੀ ਅਪੀਲ
ਮਲਵਿੰਦਰ ਸਿੰਘ ਕੰਗ ਨੇ ਚਿੱਠੀ ਵਿੱਚ ਬਿਹਾਰ, ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਦਿੱਤੇ ਗਏ ਰਾਹਤ ਪੈਕੇਜਾਂ ਦੀ ਤਰਜ ਪੰਜਾਬ ਲਈ ਵੀ ਲਾਗੂ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ 2 ਸਾਲ ਲਈ GST ਤੋਂ ਛੋਟ ਦੇਣ ਦੀ ਵੀ ਮੰਗ ਕੀਤੀ ਹੈ।
ਹੜ੍ਹ ਪੀੜਤਾਂ ਲਈ ਤੁਰੰਤ ਕਾਰਵਾਈ ਦੀ ਲੋੜ
ਚਿੱਠੀ ਵਿੱਚ ਸਾਂਸਦ ਨੇ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਫੌਰੀ ਕਾਰਵਾਈ ਕਰਨ, ਰਾਹਤ ਅਤੇ ਮੁਆਵਜ਼ੇ ਦੇਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਹਿਆ ਹੈ।