ਚੰਡੀਗੜ੍ਹ :- ਵਿਜੀਲੈਂਸ ਬਿਊਰੋ, ਅੱਜ ਮਜੀਠੀਆ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਜਾ ਰਿਹਾ ਹੈ। ਅਧਿਕਾਰਕ ਜਾਣਕਾਰੀ ਮੁਤਾਬਕ, ਇਹ ਵਿਸ਼ਾਲ ਚਾਰਜਸ਼ੀਟ ਕੁਝ ਹੀ ਵੇਲੇ ਵਿੱਚ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਦਸਤਾਵੇਜ਼ਾਂ ਦਾ ਪੈਮਾਨਾ 40 ਹਜ਼ਾਰ ਤੋਂ ਵੱਧ ਸਫ਼ਿਆਂ ਤੱਕ ਪਹੁੰਚਦਾ ਹੈ, ਜਿਸਨੂੰ ਕਈ ਮਹੀਨਿਆਂ ਦੀ ਤਫ਼ਤੀਸ਼ ਅਤੇ ਡਾਟਾ-ਸੰਗ੍ਰਹਿ ਤੋਂ ਬਾਅਦ ਤਿਆਰ ਕੀਤਾ ਗਿਆ ਹੈ।