Homeਪੰਜਾਬਲੁਧਿਆਣਾਲੁਧਿਆਣਾ ‘ਚ ਡਿਲੀਵਰੀ ਕਰਮਚਾਰੀ ਨਾਲ ਝਗੜੇ ਤੋਂ ਬਾਅਦ ਨੌਜਵਾਨ ਵੱਲੋਂ ਘਰ ਅੱਗੇ...

ਲੁਧਿਆਣਾ ‘ਚ ਡਿਲੀਵਰੀ ਕਰਮਚਾਰੀ ਨਾਲ ਝਗੜੇ ਤੋਂ ਬਾਅਦ ਨੌਜਵਾਨ ਵੱਲੋਂ ਘਰ ਅੱਗੇ ਗੋਲੀਬਾਰੀ, ਇੱਕ ਜ਼ਖ਼ਮੀ!

WhatsApp Group Join Now
WhatsApp Channel Join Now

ਲੁਧਿਆਣਾ :- ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਡਬਲਿਊਐਸ ਕਾਲੋਨੀ ਵਿੱਚ ਇਕ ਛੋਟੀ ਗੱਲ ਤੋਂ ਸ਼ੁਰੂ ਹੋਈ ਤਕਰਾਰ ਨੇ  ਖਤਰਨਾਕ ਮੋੜ ਲੈ ਲਿਆ। ਜਾਣਕਾਰੀ ਅਨੁਸਾਰ ਆਨਲਾਈਨ ਡਿਲੀਵਰੀ ਦੇ ਮਾਮਲੇ ‘ਚ ਦੋ ਨੌਜਵਾਨਾਂ ਵਿਚਾਲੇ ਹੋਈ ਬਹਿਸ ਬਾਅਦ ਵਿੱਚ ਗੋਲੀਬਾਰੀ ਤੱਕ ਪਹੁੰਚ ਗਈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਡਿਲੀਵਰੀ ਬੌਏ ਨਾਲ ਗੱਲਬਾਤ ਦੌਰਾਨ ਪੈਦਾ ਹੋਇਆ ਵਿਵਾਦ
ਘਟਨਾ ਸ਼ੁੱਕਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਕ ਡਿਲੀਵਰੀ ਬੌਏ ਸਮਾਨ ਲੈ ਕੇ ਪਹੁੰਚਿਆ ਸੀ, ਜਦੋਂ ਉਥੇ ਮੌਜੂਦ ਇਕ ਨੌਜਵਾਨ ਨੇ ਪਾਰਸਲ ਲਿਆ ਅਤੇ ਡਿਲੀਵਰੀ ਵਾਲੇ ਨਾਲ ਕੁਝ ਬਹਿਸ ਕਰਨ ਲਗ ਗਿਆ। ਇਸ ਦੌਰਾਨ ਦੂਜਾ ਵਿਅਕਤੀ ਜੌ ਆਪਣੀ ਛੱਤ ਤੋ ਦੋਨਾ ਨੂੰ ਦੇਖ ਰਿਹਾ ਸੀ, ਉਸ ਵਿਅਕਤੀ ਨਾਲ ਵੀ ਉਸ ਦੀ ਕਹਿ-ਸੁਣੀ ਹੋ ਗਈ, ਜੋ ਥੋੜ੍ਹੀ ਦੇਰ ‘ਚ ਤਿੱਖੀ ਬਹਿਸ ਵਿੱਚ ਬਦਲ ਗਈ। ਡਿਲੀਵਰੀ ਵਾਲਾ ਓਥੋਂ ਜਾ ਚੁੱਕਾ ਸੀ।

ਤਕਰਾਰ ਮਗਰੋਂ ਨੌਜਵਾਨ ਨੇ ਵਾਪਸ ਆ ਕੇ ਕੀਤੀ ਫਾਇਰਿੰਗ
ਮੁਹੱਲੇ ਦੇ ਇਕ ਵਸਨੀਕ ਦੇ ਮੁਤਾਬਕ ਬਹਿਸ ਮਗਰੋਂ ਸੰਬੰਧਤ ਨੌਜਵਾਨ ਮੌਕੇ ਤੋਂ ਚਲਾ ਗਿਆ, ਪਰ ਕੁਝ ਸਮੇਂ ਬਾਅਦ ਆਪਣੇ ਸਾਥੀਆਂ ਨਾਲ ਵਾਪਸ ਆ ਗਿਆ। ਉਨ੍ਹਾਂ ਨੇ ਘਰ ਦੇ ਬਾਹਰ ਖੜ੍ਹ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਗੋਲੀਆਂ ਚਲਾਈਆਂ ਗਈਆਂ।

ਇੱਕ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ
ਫਾਇਰਿੰਗ ਦੌਰਾਨ ਇਕ ਗੋਲੀ ਨੇੜੇ ਮੌਜੂਦ ਇਕ ਵਿਅਕਤੀ ਨੂੰ ਲੱਗ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਪੂਰਾ ਵਾਕਿਆ ਕੈਦ ਹੋਇਆ ਦਿਖਾਈ ਦੇ ਰਿਹਾ ਹੈ।

ਪੁਲਿਸ ਵੱਲੋਂ ਜਾਂਚ ਜਾਰੀ, ਸੀਸੀਟੀਵੀ ਦੇ ਆਧਾਰ ‘ਤੇ ਪਛਾਣ ਦੀ ਕੋਸ਼ਿਸ਼
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਕਰਨ ‘ਚ ਜੁਟੀ ਹੋਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।

ਐਨਕਾਊਂਟਰ ਨਿਊਜ਼ ਉੱਤੇ ਸਾਰੀ ਖ਼ਬਰਾਂ ਕੰਪਿਊਟਰ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਤੀਜੇ ਧਿਰ ਦੇ ਸਰੋਤਾਂ ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਸਲਈ ਧਿਆਨ ਨਾਲ ਪੜ੍ਹੋ ਅਤੇ ਜਾਂਚ ਕਰੋ। ਕਿਸੇ ਵੀ ਸਮੱਸਿਆ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। 

Encounter News
Encounter News
ਖ਼ਬਰਾਂ ਦੀ ਖਿੜਕੀ
ਤਾਜ਼ਾ ਖਬਰਾਂ

LEAVE A REPLY

Please enter your comment!
Please enter your name here

Most Popular

Lifestyle