ਲੁਧਿਆਨਾ :- ਲੁਧਿਆਨਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕਾਰ ‘ਤੇ ਸ਼ਨੀਵਾਰ ਨੂੰ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਹੁਣ ਇਸ ਮਾਮਲੇ ਵਿੱਚ ਸਾਬਕਾ ਵਿਧਾਇਕ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਕਈ ਵੱਖ-ਵੱਖ ਮਸਲੇ ਰਹਿੰਦੇ ਹਨ, ਪਰ ਕੁਝ ਰਿਸ਼ਤੇਦਾਰ ਇਸ ਨੂੰ ਪਬਲਿਕ ਪਲੈਟਫਾਰਮ ‘ਤੇ ਲੈ ਆਉਂਦੇ ਹਨ।
ਜਾਇਦਾਦ ਅਤੇ ਕਾਰੋਬਾਰ ਦੇ ਟੱਕਰ
ਸਿਮਰਜੀਤ ਬੈਂਸ ਨੇ ਕਿਹਾ ਕਿ 2023 ਵਿੱਚ ਉਹਨਾਂ ਦੀ ਜਾਇਦਾਦ ਅਤੇ ਕਾਰੋਬਾਰ ਦੀ ਵੰਡ ਹੋ ਚੁੱਕੀ ਸੀ। ਇਸ ਤੋਂ ਬਾਅਦ, ਉਨ੍ਹਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਨੇ ਐਗਰੀਮੈਂਟ ਸਾਈਨ ਕੀਤੇ, ਜੋ ਪਰਿਵਾਰ ਦੇ ਸਾਹਮਣੇ ਤਿਆਰ ਹੋਏ।
ਉਨ੍ਹਾਂ ਦੇ ਅਨੁਸਾਰ, ਜਿਸ ਕੰਪਨੀ ਨੂੰ ਉਹ ਚਲਾ ਰਹੇ ਹਨ, ਉਸ ਵਿੱਚ ਹਜ਼ਾਰਾਂ ਕਰਮਚਾਰੀ ਕੰਮ ਕਰ ਰਹੇ ਹਨ। ਪਰਮਜੀਤ ਸਿੰਘ ਹੁਣ ਆਪਣਾ ਹਿੱਸਾ ਉਸ ਕੰਪਨੀ ਵਿੱਚੋਂ ਮੰਗ ਰਹੇ ਹਨ। ਇਸ ਲਈ, ਕੋਰਟ ਵਿੱਚ ਕੇਸ ਵੀ ਲਗਾਇਆ ਗਿਆ ਸੀ, ਜੋ ਉਹ ਹਾਰ ਚੁੱਕੇ ਹਨ।
ਹਾਦਸੇ ਦਾ ਵੇਰਵਾ
ਸਿਮਰਜੀਤ ਬੈਂਸ ਨੇ ਕਿਹਾ ਕਿ ਅੰਦਰ ਸਹਿਣਸ਼ੀਲਤਾ ਖਤਮ ਹੋਣ ਕਾਰਨ ਉਹਨਾਂ ਨੇ ਬੀਤੇ ਪਰਸੋਂ ਗੱਡੀ ‘ਤੇ ਗੋਲੀਆਂ ਚਲਾਈਆਂ। ਉਹ ਖੁਦ ਗੱਡੀ ਵਿੱਚ ਨਹੀਂ ਸੀ; ਗੱਡੀ ਵਿੱਚ ਉਹਨਾਂ ਦਾ ਪੀਏ ਮਨਿੰਦਰ ਸਿੰਘ ਮਨੀ ਸੀ, ਜੋ ਘਰ ਦੇ ਅੰਦਰ ਸੁਰੱਖਿਅਤ ਰਿਹਾ।
ਉਨ੍ਹਾਂ ਨੇ ਦੱਸਿਆ ਕਿ ਪੀਏ ਮਨਿੰਦਰ ਤੋਂ ਪੁੱਛਣ ‘ਤੇ ਉਸਨੇ ਦੱਸਿਆ ਕਿ ਗੋਲੀਆਂ ਪਰਮਜੀਤ ਸਿੰਘ ਵੱਲੋਂ ਚਲਾਈਆਂ ਗਈਆਂ। ਇਸ ਮਾਮਲੇ ਨੂੰ ਵਧਣ ਤੋਂ ਰੋਕਣ ਲਈ ਉਹ ਕੁਝ ਸਮੇਂ ਘਰ ਦੇ ਅੰਦਰ ਹੀ ਰਹੇ।
ਘਟਨਾ ਤੋਂ ਬਾਅਦ ਦੀ ਕਾਰਵਾਈ
ਜਦੋਂ ਗੇਟ ਮੇਨ ਨੇ ਦੱਸਿਆ ਕਿ ਪਰਮਜੀਤ ਸਿੰਘ ਇਥੋਂ ਚਲੇ ਗਏ ਹਨ, ਤਾਂ ਬਾਹਰ ਆ ਕੇ ਦੇਖਿਆ ਕਿ ਡਿਪੈਂਡਰ ਗੱਡੀ ‘ਤੇ 6–7 ਫਾਇਰ ਹੋਏ ਹਨ। ਮੀਡੀਆ ਵਿੱਚ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪਰਮਜੀਤ ਤੇ ਭਤੀਜੇ ਖਿਲਾਫ ਮਾਮਲਾ ਦਰਜ ਕੀਤਾ।
ਸਿਮਰਜੀਤ ਬੈਂਸ ਦੇ ਬਿਆਨ ਅਤੇ ਭਾਵੁਕਤਾ
ਸਿਮਰਜੀਤ ਬੈਂਸ ਭਾਵੁਕ ਹੋਏ ਅਤੇ ਵਿਰੋਧੀਆਂ ‘ਤੇ ਕਹਿ-ਕਹਿ ਕੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹਨਾਂ ਦੇ ਭਰਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਪ੍ਰੈਸ ਕਾਨਫਰੰਸ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ‘ਤੇ ਬਿਜਲੀ ਚੋਰ, ਬਲਾਤਕਾਰੀ ਅਤੇ ਚਿੱਟਾ ਵੇਚਣ ਵਾਲੇ ਇਲਜ਼ਾਮ ਲਾਏ ਗਏ, ਪਰ ਉਹ ਸਬ ਸਹਿ ਚੁੱਕੇ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਪਾਕ ਸਾਫ ਹਨ ਅਤੇ ਗੁਰੂ ਸਾਹਿਬ ‘ਤੇ ਭਰੋਸਾ ਰੱਖਦੇ ਹਨ।