ਚੰਡੀਗੜ੍ਹ :- ਬੀਬੀ ਮਹਿੰਦਰ ਕੌਰ ਦੇ ਪਤੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਕੰਗਨਾ ਰਣੌਤ ਚਾਰ ਸਾਲ ਪਹਿਲਾਂ ਹੀ ਮਾਫ਼ੀ ਮੰਗ ਲੈਂਦੀ, ਤਾਂ ਇਸ ਮਾਮਲੇ ਨੂੰ ਇੰਨਾ ਲੰਮਾ ਨਹੀਂ ਖਿੱਚਣਾ ਪੈਂਦਾ। ਉਹਨਾਂ ਕਿਹਾ ਕਿ ਕੇਸ ਦਰਜ ਹੋਏ ਕਾਫ਼ੀ ਸਮਾਂ ਬੀਤ ਗਿਆ, ਕਦੇ ਚੰਡੀਗੜ੍ਹ, ਕਦੇ ਦਿੱਲੀ — ਪਰ ਆਖਿਰਕਾਰ ਹੁਣ ਕੰਗਨਾ ਨੂੰ ਬਠਿੰਡਾ ਆਉਣਾ ਹੀ ਪਿਆ।
“ਮਾਫ਼ੀ ਤਾਂ ਮੰਗਣੀ ਹੀ ਸੀ, ਪਹਿਲਾਂ ਮੰਗ ਦਿੰਦੀ”
ਬੀਬੀ ਮਹਿੰਦਰ ਕੌਰ ਦੇ ਪਤੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਿਹੜਾ ਕੰਮ ਅੱਜ ਹੋਇਆ, ਉਹ ਪਹਿਲਾਂ ਵੀ ਹੋ ਸਕਦਾ ਸੀ। ਮਾਫ਼ੀ ਮੰਗਣੀ ਹੀ ਸੀ ਤਾਂ ਪਹਿਲਾਂ ਮੰਗ ਲੈਂਦੀ ਤਾਂ ਇੰਨੀ ਠੋਕਰਾਂ ਨਾ ਖਾਣੀਆਂ ਪੈਂਦੀਆਂ।
ਪਰਿਵਾਰ ਸੰਤੁਸ਼ਟ, ਪਰ ਅੰਤਿਮ ਫ਼ੈਸਲਾ ਮੀਟਿੰਗ ਬਾਅਦ
ਮਹਿੰਦਰ ਕੌਰ ਦੇ ਪਤੀ ਨੇ ਦੱਸਿਆ ਕਿ ਉਹ ਕੰਗਨਾ ਰਣੌਤ ਵੱਲੋਂ ਮੰਗੀ ਗਈ ਮਾਫ਼ੀ ਨਾਲ ਨਿੱਜੀ ਤੌਰ ‘ਤੇ ਸੰਤੁਸ਼ਟ ਹਨ। ਹਾਲਾਂਕਿ ਪਰਿਵਾਰਕ ਅਤੇ ਸੰਗਠਕ ਪੱਖ ਤੋਂ ਅਜੇ ਇਸ ਬਾਰੇ ਅਖ਼ਤਿਆਰੀ ਫੈਸਲਾ ਨਹੀਂ ਕੀਤਾ ਗਿਆ।
ਵਕੀਲ ਨੇ ਸਪਸ਼ਟ ਕੀਤਾ: ਕਿਸਾਨ ਜਥੇਬੰਦੀਆਂ ਵੀ ਲੈਣ ਗੇ ਫ਼ੈਸਲਾ
ਦੂਜੇ ਪਾਸੇ, ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਕਿਹਾ ਕਿ ਕੰਗਨਾ ਵੱਲੋਂ ਮੰਗੀ ਗਈ ਮਾਫ਼ੀ ਦੇ ਮੱਦੇਨਜ਼ਰ ਪਹਿਲਾਂ ਕਿਸਾਨਾਂ ਅਤੇ ਪਰਿਵਾਰ ਵੱਲੋਂ ਬੈਠਕ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਇਹ ਤੈਹ ਹੋਵੇਗਾ ਕਿ ਕੰਗਨਾ ਰਨੌਤ ਨੂੰ ਪੂਰੀ ਤਰ੍ਹਾਂ ਮਾਫ਼ ਕੀਤਾ ਜਾਵੇ ਜਾਂ ਨਹੀਂ।

