ਗ੍ਰਿਫ਼ਤਾਰ ਦੋਸ਼ੀਆਂ ‘ਚ ਪ੍ਰਭਾਵਸ਼ਾਲੀ ਪਰਿਵਾਰ ਨਾਲ ਜੁੜਿਆ ਨੌਜਵਾਨ ਵੀ ਸ਼ਾਮਲ
ਸੂਤਰਾਂ ਅਨੁਸਾਰ ਕਾਬੂ ਕੀਤੇ ਗਏ ਦੋਸ਼ੀਆਂ ਵਿੱਚੋਂ ਇੱਕ ਨੌਜਵਾਨ ਸਾਬਕਾ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਸੰਬੰਧਿਤ ਹੈ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਦੀ ਆਦਤ ਨੇ ਉਸਨੂੰ ਅਪਰਾਧ ਵੱਲ ਧੱਕਿਆ।
ਸੀਸੀਟੀਵੀ ਫੁਟੇਜ ਨੇ ਖੋਲ੍ਹੀ ਗੁੱਥੀ
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਕਰੀਬ 50 ਤੋਂ ਵੱਧ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕੀਤੀ। ਇਸ ਦੌਰਾਨ ਦੋਸ਼ੀਆਂ ਦੀ ਹਰਕਤਾਂ ਨੂੰ ਟ੍ਰੈਕ ਕਰਦੇ ਹੋਏ ਉਨ੍ਹਾਂ ਦੀ ਪਹਿਚਾਣ ਕੀਤੀ ਗਈ ਅਤੇ ਆਖ਼ਿਰਕਾਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਲੁੱਟ ਤੋਂ ਬਾਅਦ ਰਸਤਾ ਬਦਲ ਕੇ ਪੁਲਿਸ ਨੂੰ ਭੁੱਲਾਉਣ ਦੀ ਕੋਸ਼ਿਸ਼
ਜਾਂਚ ਵਿੱਚ ਪਤਾ ਲੱਗਿਆ ਹੈ ਕਿ ਵਾਰਦਾਤ ਤੋਂ ਬਾਅਦ ਦੋਸ਼ੀਆਂ ਨੇ ਆਪਣੀ ਦਿਸ਼ਾ ਬਦਲ ਕੇ ਹੋਰ ਇਲਾਕੇ ਵੱਲ ਰੁਖ ਕੀਤਾ, ਫਿਰ ਕੱਪੜੇ ਬਦਲ ਕੇ ਵੱਖਰੇ ਰਸਤੇ ਰਾਹੀਂ ਵਾਪਸ ਆਏ। ਇਸ ਤਰੀਕੇ ਨਾਲ ਉਹਨਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।
ਡੇਢ ਮਿੰਟ ਵਿੱਚ ਅੰਜਾਮ ਦਿੱਤੀ ਵਾਰਦਾਤ
ਯਾਦ ਰਹੇ ਕਿ ਇਹ ਘਟਨਾ ਦਿਨ ਦਿਹਾੜੇ ਵਾਪਰੀ ਸੀ, ਜਦੋਂ ਦੋ ਨਕਾਬਪੋਸ਼ ਨੌਜਵਾਨ ਸਕੂਟਰ ‘ਤੇ ਆਏ ਅਤੇ ਬੈਂਕ ਵਿੱਚ ਦਾਖ਼ਲ ਹੋ ਕੇ ਬਹੁਤ ਥੋੜੇ ਸਮੇਂ ਵਿੱਚ ਹੀ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ।
ਪਹਿਲਾਂ ਹੀ ਕੀਤੀ ਸੀ ਰੇਕੀ, ਸੁਰੱਖਿਆ ਦੀ ਕਮੀ ਦਾ ਲਿਆ ਫਾਇਦਾ
ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਬੈਂਕ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਹੋਈ ਸੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਕਿਸ ਸਮੇਂ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੁੰਦਾ, ਜਿਸ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਨੇ ਨਕਦੀ ਹਾਸਲ ਕੀਤੀ।
ਪੁਲਿਸ ਵੱਲੋਂ ਹੋਰ ਖੁਲਾਸਿਆਂ ਦੀ ਤਿਆਰੀ
ਫਿਲਹਾਲ ਪੁਲਿਸ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕਰ ਰਹੀ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਸਬੰਧੀ ਹੋਰ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ।