ਜਲੰਧਰ :- ਜਲੰਧਰ ਦੇ ਸੁਭਾਨਾ ਇਲਾਕੇ ਵਿੱਚ ਨਵਾਂ ਵਾਹਨ ਅੰਡਰਪਾਸ ਤਿਆਰ ਹੋਣ ਤੋਂ ਬਾਅਦ ਅਰਬਨ ਅਸਟੇਟ ਦੇ ਰੇਲਵੇ ਕਰਾਸਿੰਗ ਸੀ-7 ਅਤੇ ਪੰਜਾਬ ਐਵੇਨਿਊ ਦੇ ਕਰਾਸਿੰਗ ਸੀ-8 ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਨ ਸਥਾਨਕ ਨਿਵਾਸੀਆਂ ਨੂੰ ਭਾਰੀ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇਨ੍ਹਾਂ ਫਾਟਕਾਂ ਨੂੰ ਮੁੜ ਖੋਲ੍ਹਣ ਦੀ ਮੰਗ ਕਰ ਰਹੇ ਹਨ।