ਚੰਡੀਗੜ੍ਹ :- ਪਿੰਡ ਅਮਲਾ ਸਿੰਘ ਵਾਲਾ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐੱਮ. ਯੋਗਸ਼ਾਲਾ ਮੁਹਿੰਮ ਅਧੀਨ ਯੋਗਾ ਕਲਾਸਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨਾਲ ਪਿੰਡ ਦੇ ਨਿਵਾਸੀਆਂ ਵਿੱਚ ਖਾਸ ਰੁਚੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। “ਤੰਦਰੁਸਤ ਪੰਜਾਬ” ਦੇ ਹੱਦਫ਼ ਨੂੰ ਅੱਗੇ ਵਧਾਉਣ ਲਈ ਸ਼ੁਰੂ ਕੀਤੀ ਇਹ ਮੁਹਿੰਮ ਪਿੰਡ ਦੇ ਲੋਕਾਂ ਲਈ ਸਿਹਤ ਤੇ ਜਾਗਰੂਕਤਾ ਦਾ ਨਵਾਂ ਦਰਵਾਜ਼ਾ ਖੋਲ ਰਹੀ ਹੈ।
ਰੋਜ਼ਾਨਾ ਮੁਫ਼ਤ ਕਲਾਸਾਂ, ਹਰ ਉਮਰ ਦੇ ਲੋਕਾਂ ਦੀ ਭਾਗੀਦਾਰੀ
ਜ਼ਿਲ੍ਹਾ ਬਰਨਾਲਾ ਦੀ ਸੁਪਰਵਾਈਜ਼ਰ ਰਛਪਿੰਦਰ ਕੌਰ ਬਰਾੜ ਅਤੇ ਯੋਗਾ ਟ੍ਰੇਨਰ ਵੀਰਵੰਤ ਕੌਰ ਸੰਘੇੜਾ ਦੀ ਅਗਵਾਈ ਵਿੱਚ ਯੋਗਾ ਕਲਾਸਾਂ ਰੋਜ਼ਾਨਾ ਮੁਫ਼ਤ ਲਗਾਈਆਂ ਜਾ ਰਹੀਆਂ ਹਨ।
ਪਿੰਡ ਦੇ ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਵੱਡੇ ਚਾਵ ਨਾਲ ਹਿੱਸਾ ਲੈ ਰਹੇ ਹਨ। ਯੋਗਾ ਰਾਹੀਂ ਸਰੀਰਕ ਫ਼ਿੱਟਨੈੱਸ ਦੇ ਨਾਲ ਮਨ ਨੂੰ ਸ਼ਾਂਤੀ ਅਤੇ ਊਰਜਾ ਪ੍ਰਾਪਤ ਕਰਨ ਦੀ ਸੋਚ ਪਿੰਡ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਧ ਰਹੀ ਹੈ।
ਯੋਗਾ ਦੇ ਲਾਭ – ਤਣਾਅ ਤੋਂ ਮੋਟਾਪੇ ਤੱਕ ਕਈ ਰਾਹਤਾਂ
ਟ੍ਰੇਨਰਾਂ ਨੇ ਦੱਸਿਆ ਕਿ ਯੋਗਾ ਨਿਯਮਿਤ ਕਰਨ ਨਾਲ
-
ਬਲਡ ਪ੍ਰੈਸ਼ਰ ਵਿੱਚ ਸੁਧਾਰ,
-
ਤਣਾਅ ਵਿੱਚ ਕਮੀ,
-
ਮੋਟਾਪਾ ਕੰਟਰੋਲ
ਤੇ -
ਸਰੀਰਕ-ਮਾਨਸਿਕ ਤੰਦਰੁਸਤੀ
ਵਰਗੀ ਮੁੱਖ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਿੱਚ ਇਸ ਮੁਹਿੰਮ ਲਈ ਵਧਦੀ ਰੁਚੀ ਸਾਹਮਣੇ ਆਉਂਦਾ ਦਰਸਾਉਂਦੀ ਹੈ ਕਿ ਲੋਕ ਹੁਣ ਸਿਹਤਮੰਦ ਜੀਵਨਸ਼ੈਲੀ ਵੱਲ ਗੰਭੀਰ ਹੋ ਰਹੇ ਹਨ।
ਪਿੰਡ ਵਾਸੀਆਂ ਵੱਲੋਂ ਸਰਕਾਰ ਦਾ ਧੰਨਵਾਦ
ਪਿੰਡ ਦੇ ਲੋਕਾਂ ਨੇ ਇਸ ਕਦਮ ਲਈ ਪੰਜਾਬ ਸਰਕਾਰ ਦਾ ਸ਼ੁਕਰਾਨਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਤੰਦਰੁਸਤੀ ਮੁਹਿੰਮਾਂ ਨਾਲ ਪਿੰਡਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਲੋਕਾਂ ਦੀ ਜੀਵਨਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਆਉਂਦਾ ਹੈ।
ਸਮੂਹ ਪਿੰਡ ਲਈ ਅਪੀਲ
ਰਛਪਿੰਦਰ ਕੌਰ ਬਰਾੜ ਅਤੇ ਵੀਰਵੰਤ ਕੌਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਜ਼ਾਨਾ ਯੋਗਾ ਕਲਾਸਾਂ ਵਿੱਚ ਜ਼ਰੂਰ ਸ਼ਰੀਕ ਹੋਣ ਅਤੇ ਇਸ ਲਾਭਦਾਇਕ ਮੁਹਿੰਮ ਦਾ ਪੂਰਾ ਫ਼ਾਇਦਾ ਚੁੱਕਣ।

