ਚੰਡੀਗੜ੍ਹ :- ਆਮ ਆਦਮੀ ਪਾਰਟੀ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਦੀਪ ਸਿੰਘ ਦੀਦਾਰੇਵਾਲਾ ਨੂੰ ਪਾਰਟੀ ਤੋਂ ਕੱਢ ਦਿੱਤਾ। ਪਾਰਟੀ ਨੇ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਉਨ੍ਹਾਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਸ਼ਿਕਾਇਤ ਕੀਤੀ।
ਕਾਰਵਾਈ ਤੋਂ ਪਹਿਲਾਂ ਨੋਟਿਸ ਜਾਰੀ
ਦੱਸਣਯੋਗ ਹੈ ਕਿ 19 ਸਤੰਬਰ ਨੂੰ ਪਾਰਟੀ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ “ਕਾਰਨ ਦੱਸੋ ਨੋਟਿਸ” ਹਰਮਨਦੀਪ ਸਿੰਘ ਨੂੰ ਜਾਰੀ ਕੀਤਾ ਗਿਆ ਸੀ। ਇਹ ਨੋਟਿਸ ਉਨ੍ਹਾਂ ਦੀਆਂ ਲੈਂਡ ਪੁਲਿੰਗ ਨੀਤੀ ਵਿਰੋਧੀ ਗਤੀਵਿਧੀਆਂ ਦੇ ਮਾਮਲੇ ‘ਚ ਦਿੱਤਾ ਗਿਆ।
ਪਾਰਟੀ ਨਾਲ ਲੰਮਾ ਸਬੰਧ
ਹਰਮਨਦੀਪ ਸਿੰਘ ਦੀਦਾਰੇਵਾਲਾ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਸਨ। ਪਰ ਲੈਂਡ ਪੁਲਿੰਗ ਨੀਤੀ ਅਤੇ ਪਾਰਟੀ ਦੇ ਫੈਸਲਿਆਂ ਦੇ ਵਿਰੋਧ ਨੇ ਅੰਤ ਵਿੱਚ ਪਾਰਟੀ ਦੇ ਸਖ਼ਤ ਕਦਮ ਚੁੱਕਦਿਆਂ ਫੈਸਲਾ ਲਿਆ।