ਚੰਡੀਗੜ੍ਹ :- ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਨਮਿਤ ਭੋਗ ਅਤੇ ਅੰਤਿਮ ਅਰਦਾਸ 23 ਅਗਸਤ ਨੂੰ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ 34-ਸੀ, ਮੋਹਾਲੀ ਵਿੱਚ ਹੋਵੇਗੀ। ਇਸ ਮੌਕੇ ਫਿਲਮੀ ਜਗਤ ਤੋਂ ਇਲਾਵਾ ਸਮਾਜਕ ਅਤੇ ਰਾਜਨੀਤਿਕ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਸਨਮਾਨ ਦੇਣਗੀਆਂ।
ਜਸਵਿੰਦਰ ਭੱਲਾ ਨੂੰ ਬੀਤੇ ਦਿਨੀਂ ਬ੍ਰੇਨ ਸਟ੍ਰੋਕ ਆਇਆ ਸੀ ਅਤੇ ਉਨ੍ਹਾਂ ਨੂੰ ਫੌਰਟਿਸ ਹਸਪਤਾਲ, ਮੋਹਾਲੀ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਖੂਨ ਵੱਧ ਵਹਿ ਗਿਆ ਸੀ। 22 ਅਗਸਤ ਸਵੇਰੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅੰਤਿਮ ਸਸਕਾਰ 23 ਅਗਸਤ ਦੁਪਹਿਰ 1 ਵਜੇ ਬਲੌਂਗੀ ਸਮਸ਼ਾਨ ਘਾਟ, ਮੋਹਾਲੀ ਵਿੱਚ ਕੀਤਾ ਗਿਆ।
ਜੀਵਨ ਅਤੇ ਕੈਰੀਅਰ
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ। ਉਹ ਇੱਕ ਪ੍ਰੋਫੈਸਰ ਵੀ ਸਨ। 1988 ਵਿੱਚ “ਛਣਕਟਾ 88” ਨਾਲ ਕਾਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਫਿਲਮ “ਦੁੱਲਾ ਭੱਟੀ” ਵਿੱਚ ਅਦਾਕਾਰੀ ਨਾਲ ਉਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧ ਹੋਏ। ਉਹ ਆਪਣੀ ਕਾਮੇਡੀ ਅਤੇ ਵੱਖ-ਵੱਖ ਫਿਲਮਾਂ ਵਿੱਚ ਹਾਸਰਸ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ।
ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵਿੱਚ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕੀਤਾ ਅਤੇ ਕਿਸਾਨਾਂ ਨੂੰ ਤਕਨੀਕੀ ਗਿਆਨ ਪਹੁੰਚਾਉਣ ਵਿੱਚ ਯੋਗਦਾਨ ਦਿੱਤਾ।