ਫਰੀਦਕੋਟ :- ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਪੂਜਾ ਨਾਮ ਦੀ ਲੜਕੀ ਅਤੇ ਪਿੰਡ ਰਾਊਕੇ ਦੇ ਲੜਕੇ ਦਾ ਵਿਆਹ ਮਨਾਉਣ ਦੀ ਤਿਆਰੀ ਚੱਲ ਰਹੀ ਸੀ। ਦੋਹਾਂ ਪਰਿਵਾਰਾਂ ਵੱਲੋਂ ਪੂਰੇ ਰੀਝਾਂ ਅਤੇ ਉਤਸ਼ਾਹ ਨਾਲ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ। ਦੋਨਾਂ ਦੀ ਮੰਗਣੀ ਵੀਡੀਓ ਕਾਲ ਰਾਹੀਂ ਹੋ ਚੁੱਕੀ ਸੀ, ਪਰ ਹਲੇ ਤੱਕ ਦੋਨਾਂ ਦੀ ਆਪਸੀ ਮੁਲਾਕਾਤ ਨਹੀਂ ਹੋਈ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਲੜਕਾ ਦੁਬਈ ਤੋਂ ਵਾਪਸ ਆਇਆ, ਜਿਸ ਨਾਲ ਦੋਹਾਂ ਪਰਿਵਾਰਾਂ ਦੀ ਖੁਸ਼ੀ ਦਗਣੀ ਹੋ ਗਈ।
ਜਾਗੋ ਦੌਰਾਨ ਦਿਲ ਦਾ ਦੌਰਾ, ਮੌਤ ਦੀ ਘਟਨਾ
ਵਿਆਹ ਤੋਂ ਇੱਕ ਰਾਤ ਪਹਿਲਾਂ, ਜਾਗੋ ਸਮਾਰੋਹ ਦੌਰਾਨ ਪੂਜਾ ਨੇ ਆਪਣੇ ਰਿਸ਼ਤੇਦਾਰਾਂ ਨਾਲ ਖੂਬ ਮਸਤੀ ਕੀਤੀ। ਪਰ ਇਸੇ ਰਾਤ ਨੂੰ ਦੁਪਹਿਰ ਦੇ 2 ਵਜੇ ਦੇ ਕਰੀਬ ਲੜਕੀ ਦੇ ਨੱਕ ਤੋਂ ਖੂਨ ਵਗਣ ਲੱਗਾ। ਪਰਿਵਾਰਿਕ ਮੈਂਬਰਾਂ ਨੇ ਉਸਨੂੰ ਤੁਰੰਤ ਡਾਕਟਰ ਕੋਲ ਲਿਜਾਇਆ, ਜਿੱਥੇ ਡਾਕਟਰਾਂ ਨੇ ਪੂਜਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਿੰਡ ਵਿੱਚ ਸੋਗਮਈ ਮਾਹੌਲ
ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰਾ ਪਿੰਡ ਸੋਗਮਈ ਮਾਹੌਲ ਵਿੱਚ ਹੈ। ਮ੍ਰਿਤਕ ਲੜਕੀ ਦੇ ਪਿਤਾ ਅਤੇ ਲਾੜੇ ਦੇ ਭਰਾ ਨੇ ਦੱਸਿਆ ਕਿ ਦੋਹਾਂ ਪਰਿਵਾਰਾਂ ਨੇ ਵਿਆਹ ਲਈ ਪੂਰੀ ਤਿਆਰੀ ਕੀਤੀ ਸੀ ਅਤੇ ਦੋਵੇਂ ਪਰਿਵਾਰ ਇਸ ਖੁਸ਼ੀ ਦੇ ਮੌਕੇ ਨੂੰ ਮਨਾਉਣ ਲਈ ਉਤਸ਼ਾਹਤ ਸਨ। ਪਰ ਵਿਆਹ ਤੋਂ ਸਿਰਫ਼ ਇੱਕ ਰਾਤ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਨਾਲ ਪੂਜਾ ਦੀ ਮੌਤ ਹੋ ਗਈ।


