ਬਠਿੰਡਾ :- ਪੰਜਾਬ ’ਚ ਨਸ਼ੇ ਦੀ ਲਪੇਟ ਹੇਠ ਆ ਰਹੇ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਠਿੰਡਾ ਦੇ ਕਸਬਾ ਮੌੜ ਮੰਡੀ ’ਚ ਨਸ਼ੇ ਨੇ ਇੱਕ ਹੋਰ ਪਰਿਵਾਰ ਦੀ ਖੁਸ਼ੀਆਂ ਛੀਣ ਲਈਆਂ ਹਨ।
ਜਨਮਦਿਨ ਮੌਕੇ ਹੋਈ ਦਰਦਨਾਕ ਮੌਤ
ਜਾਣਕਾਰੀ ਅਨੁਸਾਰ 24 ਸਾਲਾ ਰਾਜਵਿੰਦਰ ਸਿੰਘ, ਜੋ ਮੌੜ ਮੰਡੀ ਦਾ ਰਹਿਣ ਵਾਲਾ ਸੀ, ਆਪਣੇ ਜਨਮਦਿਨ ਦੇ ਦਿਨ ਹੀ ਨਸ਼ੇ ਦੀ ਓਵਰਡੋਜ਼ ਕਾਰਨ ਜ਼ਿੰਦਗੀ ਹਾਰ ਗਿਆ। ਮ੍ਰਿਤਕ ਦਿਹਾੜੀਦਾਰ ਮਜ਼ਦੂਰ ਸੀ ਅਤੇ 10ਵੀਂ ਜਮਾਤ ਤੱਕ ਪੜ੍ਹਿਆ ਹੋਇਆ ਸੀ।
ਦਿਹਾੜੀ ਤੋਂ ਵਾਪਸ ਆ ਕੇ ਲਾਇਆ ਚਿਟੇ ਦਾ ਟੀਕਾ
ਉਹ ਉਸ ਦਿਨ ਵੀ ਦਿਹਾੜੀ ਲਈ ਗਿਆ ਸੀ ਤੇ ਸ਼ਾਮ ਨੂੰ ਘਰ ਆ ਕੇ ਨਸ਼ੇ ਦਾ ਟੀਕਾ ਲਗਾ ਬੈਠਾ। ਕੁਝ ਸਮੇਂ ਬਾਅਦ ਉਸਦੀ ਹਾਲਤ ਖ਼ਰਾਬ ਹੋ ਗਈ ਤੇ ਉਸਦੀ ਮੌਤ ਹੋ ਗਈ।
ਪਰਿਵਾਰ ’ਚ ਮਚਿਆ ਕੋਹਰਾਮ, ਸਰਕਾਰ ਨੂੰ ਅਪੀਲ
ਮ੍ਰਿਤਕ ਰਾਜਵਿੰਦਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੁੱਖੀ ਪਰਿਵਾਰ ਨੇ ਸਰਕਾਰ ਨੂੰ ਨਸ਼ਾ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

