ਜਲੰਧਰ :- ਜਲੰਧਰ ਜ਼ਿਲ੍ਹੇ ਦੇ ਪਿੰਡ ਧਲੇਤਾ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਮਾਮਲੇ ਨੂੰ ਸੁਲਝਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਅਹਿਮ ਪਹੁੰਚ ਕੀਤੀ ਜਾ ਰਹੀ ਹੈ।
ਕਮਿਸ਼ਨ ਚੇਅਰਮੈਨ ਕਰਨਗੇ ਮੌਕਾ ਮੁਆਇਨਾ
ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ 20 ਸਤੰਬਰ 2025 ਨੂੰ ਧਲੇਤਾ ਪਿੰਡ ਦਾ ਦੌਰਾ ਕਰਨਗੇ। ਇਹ ਫ਼ੈਸਲਾ ਖਾਸ ਤੌਰ ‘ਤੇ ਇਸ ਲਈ ਲਿਆ ਗਿਆ ਹੈ ਤਾਂ ਜੋ ਜ਼ਮੀਨ ਸਬੰਧੀ ਚੱਲ ਰਹੇ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾ ਸਕੇ ਅਤੇ ਪਿੰਡ ਵਿੱਚ ਭਾਈਚਾਰਕ ਸਾਂਝ ਕਾਇਮ ਰਹੇ।
ਪ੍ਰਸ਼ਾਸਨ ਤੋਂ ਤਲਬ ਕੀਤੀ ਗਈ ਸੀ ਰਿਪੋਰਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਅਤੇ ਜਲੰਧਰ ਦਿਹਾਤੀ ਦੇ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਗਈ ਸੀ। ਉਸ ਰਿਪੋਰਟ ਦੇ ਅਧਾਰ ‘ਤੇ ਹੀ ਚੇਅਰਮੈਨ ਵਲੋਂ ਮੌਕਾ ਵੇਖਣ ਅਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਲੋਕਾਂ ਵਿੱਚ ਉਮੀਦਾਂ
ਧਲੇਤਾ ਪਿੰਡ ਦੇ ਵਾਸੀਆਂ ਵਿੱਚ ਉਮੀਦ ਜਗੀ ਹੈ ਕਿ ਕਮਿਸ਼ਨ ਦੀ ਇਸ ਦਖ਼ਲਅੰਦਾਜ਼ੀ ਨਾਲ ਪੁਰਾਣਾ ਵਿਵਾਦ ਸੁਲਝੇਗਾ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਦੀ ਜ਼ਮੀਨ ਸਬੰਧੀ ਚੱਲ ਰਹੇ ਤਣਾਅ ਦਾ ਖ਼ਾਤਮਾ ਹੋਵੇਗਾ।