ਚੰਡੀਗੜ੍ਹ :- ਪੰਜਾਬ ਇਸ ਵੇਲੇ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਹਰ ਪਾਸੇ ਪਾਣੀ ਦਾ ਰੌਲਾ ਅਤੇ ਲੋਕਾਂ ਦੀ ਚੀਖ ਪੁਕਾਰ ਜਾਰੀ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਲੋਕਾਂ ਦੀ ਹਾਲਤ ਦੇਖ ਕੇ ਭਾਵੁਕ ਹੋਏ ਮੁੱਖ ਮੰਤਰੀ
ਦੌਰੇ ਦੌਰਾਨ ਇੱਕ ਹੜ੍ਹ ਪੀੜਤ ਮਹਿਲਾ ਨੇ ਰੋਦਿਆਂ ਕਿਹਾ ਕਿ “ਸਭ ਕੁੱਝ ਰੁੜ੍ਹ ਗਿਆ, ਸਾਡਾ ਕੁਝ ਨਹੀਂ ਬਚੇਗਾ।” ਇਸ ਗੱਲ ‘ਤੇ ਮੁੱਖ ਮੰਤਰੀ ਮਾਨ ਦੀਆਂ ਅੱਖਾਂ ਭਰ ਆਈਆਂ ਅਤੇ ਉਹਨਾਂ ਭਾਵੁਕ ਹੋ ਕੇ ਕਿਹਾ ਕਿ “ਸਭ ਕੁਝ ਠੀਕ ਹੋ ਜਾਵੇਗਾ, ਇਹ ਕੁਦਰਤੀ ਮਾਰ ਹੈ, ਸਭ ਮੇਰੇ ‘ਤੇ ਛੱਡ ਦਿਓ।”
ਰਾਹਤ ਕਾਰਜਾਂ ਲਈ ਉੱਚ ਪੱਧਰੀ ਮੀਟਿੰਗ ਬੁਲਾਈ
ਮੁੱਖ ਮੰਤਰੀ ਨੇ ਹੜ੍ਹ ਪ੍ਰਬੰਧਨ ਅਤੇ ਰਾਹਤ ਕਾਰਜਾਂ ‘ਤੇ ਨਿੱਜੀ ਨਜ਼ਰ ਰੱਖਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਹੜ੍ਹ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ। ਅੱਜ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ ਜਿਸ ‘ਚ ਰਾਹਤ ਕਾਰਜਾਂ ਦੀ ਸਮੀਖਿਆ ਅਤੇ ਹੋਰ ਲੋੜੀਂਦੇ ਕਦਮਾਂ ‘ਤੇ ਵਿਚਾਰ ਕੀਤਾ ਜਾਵੇਗਾ।