ਪਟਿਆਲਾ :- ਪਟਿਆਲਾ ਜ਼ਿਲ੍ਹੇ ਦੇ ਪਿੰਡ ਇੰਦਰਪੁਰਾ ਵਿੱਚ ਕੱਲ੍ਹ ਸ਼ਾਮ ਦੋ ਧਿਰਾਂ ਵਿੱਚ ਤਣਾਅਪੂਰਨ ਝੜਪ ਹੋਈ, ਜਿਸ ਦੌਰਾਨ ਦੋਨੋ ਪੱਖਾਂ ਵੱਲੋਂ ਇਕ ਦੂਜੇ ਉੱਤੇ ਗੋਲੀਬਾਰੀ ਵੀ ਕੀਤੀ ਗਈ। ਇਸ ਹਿੰਸਕ ਘਟਨਾ ਵਿੱਚ ਗੁਰਭੇਜ ਸਿੰਘ ਨਾਮਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਇਲਾਜ ਲਈ ਰਜਿੰਦਰਾ ਹਸਪਤਾਲ, ਪਟਿਆਲਾ ਦਾਖ਼ਲ ਕਰਵਾਇਆ ਗਿਆ।
ਝੜਪ ਦੀ ਵੀਡੀਓ ਵੀ ਸਾਹਮਣੇ, ਮੁਲਜ਼ਮਾਂ ਦੀ ਭਾਲ ਜਾਰੀ
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਵਿਅਕਤੀ ਦੋਨਾਲੀ-ਬੰਦੂਕਾਂ ਨਾਲ ਲੈਸ ਦਿਖਾਈ ਦੇ ਰਹੇ ਹਨ। ਪੁਲਸ ਨੇ ਗੁਰਭੇਜ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਚਾਰ ਨਾਂਜ਼ਦ ਅਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝਗੜੇ ਦੀ ਜੜ੍ਹ – ਰਿਸ਼ਤੇਦਾਰ ਨਾਲ ਪਰੇਸ਼ਾਨੀ ਅਤੇ ਫ਼ੋਨ ’ਤੇ ਬਹਿਸ
ਪੁਲਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਵੱਲੋਂ ਗੁਰਭੇਜ ਸਿੰਘ ਦੇ ਇੱਕ ਰਿਸ਼ਤੇਦਾਰ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਫ਼ੋਨ ‘ਤੇ ਬਹਿਸ ਹੋਣ ਤੋਂ ਬਾਅਦ ਝੜਪ ਹੋਈ।
ਜਾਂਚ ਜਾਰੀ, ਸਖ਼ਤ ਕਾਰਵਾਈ ਦੀ ਸੰਭਾਵਨਾ
ਫ਼ਿਲਹਾਲ ਪੁਲਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ।