ਕੁਰਾਲੀ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰ ਕੁਰਾਲੀ ਬੱਸ ਅੱਡੇ ‘ਤੇ ਅਚਾਨਕ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਮਾਨ ਬਿਨ੍ਹਾਂ ਕਾਫ਼ਲੇ, ਬਿਨ੍ਹਾਂ ਸੁਰੱਖਿਆ ਘੇਰੇ ਅਤੇ ਬਿਨ੍ਹਾਂ ਕਿਸੇ ਪਹਿਲਾਂ ਦੀ ਸੂਚਨਾ ਦੇ ਇਕੱਲੇ ਹੀ ਨਿਰੀਖਣ ਲਈ ਮੌਕੇ ‘ਤੇ ਧਰਾਹੇ ਉਤਰੇ। ਅਧਿਕਾਰੀ ਅਤੇ ਕਰਮਚਾਰੀ ਉਨ੍ਹਾਂ ਨੂੰ ਅਚਾਨਕ ਸਾਹਮਣੇ ਵੇਖ ਕੇ ਹੈਰਾਨ ਰਹਿ ਗਏ।
ਸਫ਼ਾਈ, ਸੁਵਿਧਾਵਾਂ ਅਤੇ ਬੱਸ ਸੇਵਾਵਾਂ ਦੀ ਜ਼ਮੀਨੀ ਜਾਂਚ
ਮੁੱਖ ਮੰਤਰੀ ਨੇ ਬੱਸ ਅੱਡੇ ਦੀ ਕੁੱਲ ਸਥਿਤੀ ਦਾ ਵਿਸਥਰਿਤ ਨਿਰੀਖਣ ਕੀਤਾ। ਉਨ੍ਹਾਂ ਨੇ ਸਫ਼ਾਈ ਦੀ ਹਾਲਤ, ਯਾਤਰੀਆਂ ਲਈ ਉਪਲਬਧ ਸੁਵਿਧਾਵਾਂ, ਬੁਨਿਆਦੀ ਢਾਂਚੇ ਅਤੇ ਸਰਕਾਰੀ ਟ੍ਰਾਂਸਪੋਰਟ ਸੇਵਾ ਦੀ ਕਾਰਗੁਜ਼ਾਰੀ ਬਾਰੇ ਖੁਦ ਮੁਲਾਂਕਣ ਕੀਤਾ। ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਜਰੂਰੀ ਲੋੜਾਂ ਬਾਰੇ ਸਿੱਧਾ ਫੀਡਬੈਕ ਵੀ ਲਿਆ।
ਖਾਮੀਆਂ ‘ਤੇ ਮੌਕੇ ‘ਤੇ ਹੀ ਦੇ ਦਿੱਤੇ ਆਦੇਸ਼
ਨਿਰੀਖਣ ਦੌਰਾਨ ਸਾਹਮਣੇ ਆਈਆਂ ਕੁਝ ਕਮੀਆਂ ‘ਤੇ ਮਾਨ ਨੇ ਤੁਰੰਤ ਹਦਾਇਤਾਂ ਜਾਰੀ ਕੀਤੀਆਂ। ਕਈ ਬਿੰਦੂਆਂ ‘ਤੇ ਸੁਧਾਰ ਲਿਆਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਗਏ। ਮਾਨ ਨੇ ਜ਼ੋਰ ਦਿੱਤਾ ਕਿ ਬੱਸ ਅੱਡੇ ਲੋਕਾਂ ਦੀ ਆਵਾਜਾਈ ਦਾ ਮਹੱਤਵਪੂਰਨ ਕੇਂਦਰ ਹਨ, ਇਸ ਲਈ ਇੱਥੇ ਸਫ਼ਾਈ ਅਤੇ ਸੁਵਿਧਾਵਾਂ ‘ਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਚਾਨਕ ਚੈਕਿੰਗ ਨਾਲ ਵਿਭਾਗ ‘ਚ ਹਲਚਲ
ਮੁੱਖ ਮੰਤਰੀ ਦੇ ਇਸ ਅਚਾਨਕ ਦੌਰੇ ਤੋਂ ਬਾਅਦ ਟ੍ਰਾਂਸਪੋਰਟ ਵਿਭਾਗ ਦੇ ਅੰਦਰ ਚਲਹਲਚਲ ਵਧ ਗਈ ਹੈ। ਅਧਿਕਾਰੀ ਤੁਰੰਤ ਬੱਸ ਅੱਡਿਆਂ ਦੀ ਸਥਿਤੀ ਨੂੰ ਸਹੀ ਕਰਨ ਅਤੇ ਮੋਖੇ ‘ਤੇ ਮਿਲੀਆਂ ਕਮੀਆਂ ਨੂੰ ਦੂਰ ਕਰਨ ‘ਚ ਜੁੱਟ ਗਏ ਹਨ। ਮਾਨ ਦੇ ਇਸ ਕਦਮ ਨੂੰ ਸਰਕਾਰੀ ਸੇਵਾਵਾਂ ਨੂੰ ਹੋਰ ਚੁਸਤ-ਦੁਰੁਸਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

