ਚੰਡੀਗੜ੍ਹ :- ਨਵੀਂ ਦਿਲਚਸਪ ਖ਼ਬਰ ਆਧਾਰ ਕਾਰਡ ਧਾਰਕਾਂ ਲਈ ਸਾਹਮਣੇ ਆਈ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ 28 ਜਨਵਰੀ 2026 ਨੂੰ ਆਪਣੀ ਨਵੀਂ ਆਧਾਰ ਐਪ ਦਾ ਫੁੱਲ ਵਰਜ਼ਨ ਰਿਲੀਜ਼ ਕੀਤਾ। ਇਸ ਐਪ ਨਾਲ ਹੁਣ ਯੂਜ਼ਰ ਘਰ ਬੈਠੇ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਕਰ ਸਕਣਗੇ।
ਘਰ ਬੈਠੇ ਮੋਬਾਈਲ ਨੰਬਰ ਅਪਡੇਟ ਕਰੋ
UIDAI ਦੇ ਅਨੁਸਾਰ, ਇਸ ਐਪ ਰਾਹੀਂ ਲੋਕ ਆਪਣੇ ਆਧਾਰ ਕਾਰਡ ‘ਚ ਰਜਿਸਟਰਡ ਮੋਬਾਈਲ ਨੰਬਰ ਨੂੰ ਕਿਤੇ ਵੀ ਅਤੇ ਕਦੇ ਵੀ ਅਸਾਨੀ ਨਾਲ ਬਦਲ ਸਕਣਗੇ। ਪਹਿਲਾਂ ਇਸ ਕੰਮ ਲਈ ਆਧਾਰ ਸੈਂਟਰ ਜਾਣਾ ਲਾਜ਼ਮੀ ਹੁੰਦਾ ਸੀ, ਜਿਸ ਨਾਲ ਕਈ ਲੋਕਾਂ ਨੂੰ ਲੰਬੇ ਸਮੇਂ ਤੱਕ ਉਡੀਕ ਅਤੇ ਭਾਰੀ ਭੀੜ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸ ਨਵੀਂ ਐਪ ਦੇ ਆਉਣ ਨਾਲ ਆਧਾਰ ਕਾਰਡ ਸੇਵਾਵਾਂ ਹੁਣ ਤੇਜ਼, ਸੁਗਮ ਅਤੇ ਆਧੁਨਿਕ ਹੋ ਗਈਆਂ ਹਨ।

