ਚੰਡੀਗੜ੍ਹ :- ਕਾਂਗਰਸ ਪਾਰਟੀ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸੰਮਤੀ ਮੈਂਬਰ ਚਮਕੋਰ ਸਿੰਘ ਨਿੱਕੂ ਬੋੜਾ ਕਲਾਂ ਨੂੰ ਪਾਰਟੀ ਵੱਲੋਂ ਕਿਸਾਨ ਸੈਲ ਕਾਂਗਰਸ ਪੰਜਾਬ ਦਾ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਨਿਯੁਕਤੀ ਪੱਤਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਵੱਲੋਂ ਸੌਂਪਿਆ ਗਿਆ।
ਨਵ-ਨਿਯੁਕਤ ਮੈਂਬਰ ਵੱਲੋਂ ਪਾਰਟੀ ਨੇਤ੍ਰਿਤਵ ਦਾ ਧੰਨਵਾਦ
ਇਸ ਮੌਕੇ ਨਵ-ਨਿਯੁਕਤ ਐਗਜ਼ੈਕਟਿਵ ਮੈਂਬਰ ਚਮਕੋਰ ਸਿੰਘ ਨਿੱਕੂ ਨੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਕਿਸਾਨ ਸੈਲ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾ ਪ੍ਰਧਾਨ ਮਹੰਤ ਖਨੌੜਾ ਅਤੇ ਪੂਰੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।