ਫਿਰੋਜ਼ਪੁਰ :- ਰਾਜਸਥਾਨ ਨੂੰ ਸਿੰਚਾਈ ਤੇ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀ ਇਤਿਹਾਸਿਕ ਗੈਂਗ ਨਹਿਰ ਦੇ ਨਿਰਮਾਣ ਨੂੰ 100 ਸਾਲ ਪੂਰੇ ਹੋ ਰਹੇ ਸਨ। ਕੇਂਦਰ ਸਰਕਾਰ ਨੇ 5 ਦਸੰਬਰ 2025 ਨੂੰ ਫ਼ਿਰੋਜ਼ਪੁਰ ਦੇ ਹਰੀਕੇ ਹੈੱਡਵਰਕਸ ਵਿਖੇ ਇਸ ਸ਼ਤਾਬਦੀ ਸਮਾਰੋਹ ਦਾ ਆਯੋਜਨ ਕਰਨਾ ਸੀ।
ਪੰਜਾਬ ‘ਚ ਭਾਜਪਾ ਆਗੂਆਂ ਨੇ ਜਤਾਈ ਚਿੰਤਾ
ਸਰੋਤਾਂ ਮੁਤਾਬਕ, ਪੰਜਾਬ ਭਾਜਪਾ ਦੇ ਕਈ ਸਿੰਯਰ ਆਗੂਆਂ ਨੇ ਕੇਂਦਰ ਨੂੰ ਸੁਝਾਅ ਦਿੱਤਾ ਕਿ ਮੌਜੂਦਾ ਸਿਆਸੀ ਹਵਾਅ ਇੱਕ ਸੰਵੇਦਨਸ਼ੀਲ ਮੋੜ ‘ਤੇ ਹੈ ਅਤੇ ਇਹ ਸਮਾਰੋਹ ਪਾਰਟੀ ਲਈ ਅਣਚਾਹੇ ਨਤੀਜੇ ਲਿਆ ਸਕਦਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਜਨਤਾ ਦੀ ਪ੍ਰਤੀਕਿਰਿਆ ਉਮੀਦਾਂ ਦੇ ਉਲਟ ਜਾ ਸਕਦੀ ਹੈ, ਜਿਸ ਨਾਲ ਪਾਰਟੀ ਨੂੰ ਸਿਆਸੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਆਸੀ ਨੁਕਸਾਨ ਤੋਂ ਬਚਣ ਲਈ ਕੇਂਦਰ ਦਾ ਕਦਮ
ਭਾਜਪਾ ਆਗੂਆਂ ਦੀ ਰਾਏ ਅਤੇ ਮੈਦਾਨੀ ਸਿਆਸੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਕੇਂਦਰੀ ਜਲ ਸ਼ਕਤੀ ਮੰਤਰੀ, ਜੋ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਤੈਅ ਸਨ, ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ।
100 ਸਾਲਾ ਜਸ਼ਨ ਰੱਦ, ਕੀ ਹੈ ਅੱਗੇ ਦਾ ਰਸਤਾ?
ਸਰਕਾਰੀ ਪੱਖੋਂ ਇਹ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਫੈਸਲਾ ਸਿਰਫ਼ “ਸਿਆਸੀ ਤਣਾਅ ਤੋਂ ਬਚਣ” ਵਾਸਤੇ ਲਿਆ ਗਿਆ ਹੈ। ਸਮਾਰੋਹ ਦੀ ਅਗਲੀ ਤਾਰੀਖ਼ ਜਾਂ ਨਵੀਂ ਯੋਜਨਾ ਬਾਰੇ ਹਾਲੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ

