ਚੰਡੀਗੜ੍ਹ :- ਰਿਸ਼ਵਤ ਕਾਂਡ ਮਾਮਲੇ ਵਿੱਚ ਫਸੇ ਸਸਪੈਂਡਿਡ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੈਂਟ੍ਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਨੇ ਉਨ੍ਹਾਂ ਦਾ ਹੋਰ ਪੁੱਛਗਿੱਛ ਲਈ 5 ਦਿਨਾਂ ਦਾ ਰਿਮਾਂਡ ਮੰਗਿਆ ਹੈ। ਇਹ ਮਾਮਲਾ ਅੱਜ ਦੁਪਹਿਰ 2 ਵਜੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਹੋਵੇਗਾ।
ਬੁੜੈਲ ਜੇਲ੍ਹ ‘ਚ ਕੈਦ ਹੈ ਭੁੱਲਰ, CBI ਨੇ ਕੀਤੀ ਅਰਜ਼ੀ ਦਾਇਰ
ਇਸ ਸਮੇਂ ਹਰਚਰਨ ਸਿੰਘ ਭੁੱਲਰ ਬੁੜੈਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਕੱਟ ਰਹੇ ਹਨ। CBI ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਭੁੱਲਰ ਦੀ ਹਿਰਾਸਤ ਵਧਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਜਾਂਚ ਨੂੰ ਹੋਰ ਗਹਿਰਾਈ ਨਾਲ ਅੱਗੇ ਵਧਾਇਆ ਜਾ ਸਕੇ।
ਪਿਛਲੀ ਪੇਸ਼ੀ ‘ਚ ਵਧਾਈ ਗਈ ਸੀ 14 ਦਿਨਾਂ ਦੀ ਹਿਰਾਸਤ
ਦੱਸ ਦਈਏ ਕਿ ਪਿਛਲੇ ਦਿਨਾਂ ਭੀ ਭੁੱਲਰ ਦੀ ਪੇਸ਼ੀ ਚੰਡੀਗੜ੍ਹ ਕੋਰਟ ਵਿੱਚ ਹੋਈ ਸੀ, ਜਿੱਥੇ CBI ਵੱਲੋਂ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ। ਉਸ ਦੌਰਾਨ ਅਦਾਲਤ ਨੇ ਉਨ੍ਹਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਈ ਸੀ। CBI ਨੇ ਤਦ ਹੀ ਇਹ ਸੰਕੇਤ ਦਿੱਤੇ ਸਨ ਕਿ ਉਹ ਭੁੱਲਰ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ, ਤਾਂ ਜੋ ਰਿਸ਼ਵਤ ਕਾਂਡ ਦੀ ਜਾਂਚ ਹੋਰ ਤੇਜ਼ੀ ਨਾਲ ਹੋ ਸਕੇ।
CBI ਨੇ ਮਿਡਲਮੈਨ ਕ੍ਰਿਸ਼ਨੂੰ ਨੂੰ ਵੀ ਕੀਤਾ ਸੀ ਗ੍ਰਿਫ਼ਤਾਰ
ਇਸ ਮਾਮਲੇ ਵਿੱਚ CBI ਨੇ ਹਾਲ ਹੀ ਵਿੱਚ ਮਿਡਲਮੈਨ ਕ੍ਰਿਸ਼ਨੂੰ ਨੂੰ ਗ੍ਰਿਫ਼ਤਾਰ ਕਰਕੇ 9 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। CBI ਦਾ ਕਹਿਣਾ ਹੈ ਕਿ ਭੁੱਲਰ ਅਤੇ ਕ੍ਰਿਸ਼ਨੂੰ ਮਿਲ ਕੇ ਰਿਸ਼ਵਤ ਦੇ ਸੌਦੇਬਾਜ਼ੀ ਅਤੇ ਸੁਵਿਧਾ ਪ੍ਰਦਾਨ ਕਰਨ ਦੇ ਕੰਮ ਵਿੱਚ ਸ਼ਾਮਲ ਸਨ।
ਅਗਲੀ ਸੁਣਵਾਈ ‘ਚ ਹੋਵੇਗੀ ਜਾਂਚ ਦੀ ਦਿਸ਼ਾ ਤੈਅ
CBI ਅਤੇ ਪੁਲਿਸ ਸੂਤਰਾਂ ਅਨੁਸਾਰ, ਅਗਲੀ ਸੁਣਵਾਈ ਵਿੱਚ ਇਸ ਮਾਮਲੇ ਦੀ ਅਗਲੀ ਕਾਰਵਾਈ ਦਾ ਫੈਸਲਾ ਲਿਆ ਜਾਵੇਗਾ। ਅਦਾਲਤ ਵੱਲੋਂ ਰਿਮਾਂਡ ਦੀ ਮੰਜੂਰੀ ਮਿਲਣ ‘ਤੇ CBI ਭੁੱਲਰ ਤੋਂ ਮੁੜ ਪੁੱਛਗਿੱਛ ਸ਼ੁਰੂ ਕਰੇਗੀ।

