ਕੈਨੇਡਾ :- ਕੈਨੇਡਾ ਦੇ ਬ੍ਰੈਮਪਟਨ ਸ਼ਹਿਰ ਵਿੱਚ ਇੱਕ ਰਹਾਇਸ਼ੀ ਘਰ ਅਚਾਨਕ ਭਿਆਨਕ ਅੱਗ ਦੀ ਜਦੋਂ ਵਿੱਚ ਆ ਗਿਆ, ਜਿਸ ਨਾਲ ਇੱਕ ਪਰਿਵਾਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ। ਪੀਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬਨਾਸ ਵੇ ਸਥਿਤ ਘਰ ਵਿੱਚ ਵਾਪਰੀ ਇਸ ਦੁਖਾਂਤਮਈ ਘਟਨਾ ਨੇ ਤਿੰਨ ਔਰਤਾਂ, ਇੱਕ ਛੋਟੇ ਬੱਚੇ ਅਤੇ ਇੱਕ ਨਵਜੰਮਿਆ ਸ਼ਿਸ਼ੂ ਦੀ ਜਾਨ ਲੈ ਲਈ।
ਮਲਬੇ ਵਿੱਚੋਂ ਮਿਲੀਆਂ ਲਾਸ਼ਾਂ, ਅੱਗ ਨੇ ਨਹੀਂ ਛੱਡਿਆ ਕੋਈ ਮੌਕਾ
ਜਾਂਚ ਟੀਮਾਂ ਕਈ ਦਿਨਾਂ ਤੱਕ ਸੜੇ ਹੋਏ ਮਕਾਨ ਦੇ ਮਲਬੇ ਨੂੰ ਖੰਗਾਲਦੀਆਂ ਰਿਹਾ। ਮਲਬੇ ਦੇ ਤਹਿਤੋਂ ਤਿੰਨ ਔਰਤਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਮਿਲਣ ‘ਤੇ ਇਹ ਪੁਸ਼ਟੀ ਹੋਈ ਕਿ ਪਰਿਵਾਰ ਦੇ ਬਹੁਤੇ ਮੈਂਬਰ ਅੰਦਰ ਹੀ ਫੱਥ ਗਏ ਸਨ ਅਤੇ ਬਚਾਵ ਦਾ ਕੋਈ ਰਾਹ ਨਹੀਂ ਲੱਭ ਸਕਿਆ।
ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਛਾਲ – ਪਰ ਬਚਿਆ ਨਾ ਨਵਜੰਮਿਆ ਸ਼ਿਸ਼ੂ
ਹਾਦਸੇ ਦੀ ਸਭ ਤੋਂ ਦਰਦਨਾਕ ਕਹਾਣੀ ਉਹ ਚਾਰ ਲੋਕ ਹਨ ਜਿਨ੍ਹਾਂ ਨੇ ਉਮੀਦ ਦੀ ਆਖ਼ਰੀ ਕਿਰਣ ਵਾਂਗ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ, ਇੱਕ 5 ਸਾਲ ਦਾ ਬੱਚਾ ਤੇ ਦੋ ਹੋਰ ਰਿਸ਼ਤੇਦਾਰ ਸ਼ਾਮਲ ਹਨ। ਗਰਭਵਤੀ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਮਰਜੈਂਸੀ ਡਿਲੀਵਰੀ ਕੀਤੀ, ਪਰ ਮਾੜੀ ਕਿਸਮਤ ਨਾਲ ਨਵਜੰਮਿਆ ਬੱਚਾ ਜ਼ਿੰਦਗੀ ਦੀ ਲੜਾਈ ਨਹੀਂ ਜਿੱਤ ਸਕਿਆ। ਬਾਕੀ ਚਾਰੇ ਜ਼ਖਮੀ ਹਾਲੇ ਵੀ ਹਸਪਤਾਲ ਵਿੱਚ ਇਲਾਜਧੀਨ ਹਨ ਅਤੇ ਉਨ੍ਹਾਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ।
ਕੰਮ ‘ਤੇ ਗਏ ਪਿਤਾ ਦੀ ਜਾਨ ਬਚ ਗਈ
ਪੀੜਤ ਪਰਿਵਾਰ ਦੇ ਇੱਕ ਮੈਂਬਰ ਜੁਗਰਾਜ ਸਿੰਘ ਹਾਦਸੇ ਵਕਤ ਘਰ ਤੋਂ ਬਾਹਰ ਕੰਮ ‘ਤੇ ਸਨ, ਜਿਸ ਕਾਰਨ ਉਹ ਸੜਦੀ ਹੋਈ ਇਮਾਰਤ ਦੀ ਲਪੇਟ ਵਿੱਚ ਨਹੀਂ ਆਏ। ਉਹ ਇਸ ਸਮੇਂ ਹਸਪਤਾਲ ਵਿੱਚ ਆਪਣੇ ਜ਼ਖਮੀ ਪਰਿਵਾਰਕ ਮੈਂਬਰਾਂ ਦੇ ਨਾਲ ਹਨ।
ਬੇਸਮੈਂਟ ਵਿਚ ਦੋ ਜਣੇ ਰਹਿਣ ਵਾਲੇ ਸੁਰੱਖਿਅਤ
ਇਸ ਘਰ ਦੀ ਬੇਸਮੈਂਟ ਵਿੱਚ ਰਹਿਣ ਵਾਲੇ ਦੋ ਕਿਰਾਏਦਾਰ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਨੂੰ ਕੋਈ ਚੋਟ ਨਹੀਂ ਲੱਗੀ। ਪੁਲਿਸ ਨੇ ਕਿਹਾ ਹੈ ਕਿ ਅਜੇ ਤੱਕ ਅੱਗ ਲੱਗਣ ਪਿੱਛੇ ਕਿਸੇ ਵੀ ਅਪਰਾਧਿਕ ਜਾਂ ਯੋਜਨਾਬੱਧ ਸਾਜ਼ਿਸ਼ ਦੀ ਪੁਸ਼ਟੀ ਨਹੀਂ ਹੋਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਥਾਰਟੀਜ਼ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਸੰਭਾਵੀ ਪੱਖ ਖੰਗਾਲ ਰਹੀਆਂ ਹਨ।

