ਫਗਵਾੜਾ :- ਫਗਵਾੜਾ (ਪੰਜਾਬ) ਦੇ ਪਿੰਡ ਦੁੱਗਾ ਨੇੜੇ ਵੇਈਂ ਦੇ ਪਾਣੀ ਨੇ ਇੱਕ ਪਰਿਵਾਰ ਤੋਂ ਦੋ ਜਾਨਾਂ ਖੋ ਲਈਆਂ। ਇੱਥੇ ਸੰਦੀਪ ਕੁਮਾਰ ਉਰਫ਼ ਦੀਪੂ (37) ਅਤੇ ਉਸ ਦੀ ਭੈਣ ਪ੍ਰੀਤੀ (27) ਪਿੰਡ ਉੱਚਾ ਦੇ ਰਹਿਣ ਵਾਲੇ ਸਨ। ਦੋਵਾਂ ਸਾਈਕਲ ’ਤੇ ਸਵਾਰ ਹੋ ਕੇ ਦਵਾਈ ਲੈਣ ਲਈ ਪਿੰਡ ਰਾਣੀਪੁਰ ਜਾ ਰਹੇ ਸਨ ਕਿ ਪੁਲ ’ਤੇ ਵਗਦੇ ਪਾਣੀ ਦੇ ਤੇਜ਼ ਰੁਖ਼ ਵਿਚ ਫਸ ਕੇ ਡੁੱਬ ਗਏ।