ਚੰਡੀਗੜ੍ਹ :- ਪੰਜਾਬੀ ਉਦਯੋਗਕਾਰਾਂ ਲਈ ਵੱਡੀ ਰਾਹਤ ਵਾਲੀ ਘੋਸ਼ਣਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਸੂਬੇ ‘ਚ ਸੈਕਟਰ ਵਾਰ ਉਦਯੋਗਿਕ ਕਮੇਟੀਆਂ ਦੀ ਸ਼ੁਰੂਆਤ ਕੀਤੀ ਹੈ। ਇਹ ਕਮੇਟੀਆਂ ਹਰ ਖੇਤਰ ਦੀ ਉਦਯੋਗਿਕ ਜ਼ਰੂਰਤਾਂ ਨੂੰ ਸਮਝਦਿਆਂ ਸਿੱਧਾ ਫੈਸਲੇ ਲੈਣਗੀਆਂ, ਜਿਸ ‘ਚ ਹਮੇਸ਼ਾ ਲਈ ਬਿਊਰੋਕਰੇਸੀ ਦਾ ਹਸਤਕਸ਼ੇਪ ਘਟਾਇਆ ਜਾਵੇਗਾ।
“ਹੁਣ ਸੱਤਾ ਤੁਹਾਡੇ ਹੱਥ ਵਿੱਚ ਹੈ”: ਕੇਜਰੀਵਾਲ ਨੇ ਦਿੱਤਾ ਵਿਸ਼ਵਾਸਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕੀਤਾ ਕਿ ਹੁਣ ਸਰਕਾਰ ਮਾਤਰ ਸਹਿਯੋਗੀ ਦੀ ਭੂਮਿਕਾ ਵਿੱਚ ਰਹੇਗੀ। ਉਨ੍ਹਾਂ ਕਿਹਾ, “ਤੁਸੀਂ ਸਾਨੂੰ ਸੱਤਾ ਦਿੱਤੀ ਸੀ, ਹੁਣ ਅਸੀਂ ਉਹ ਤੁਹਾਡੇ ਹਵਾਲੇ ਕਰ ਰਹੇ ਹਾਂ। ਤੁਸੀਂ ਜੋ ਫ਼ੈਸਲੇ ਲਵੋਗੇ, ਅਸੀਂ ਉਸ ਮੁਤਾਬਕ ਹੀ ਨੀਤੀਆਂ ਬਣਾਵਾਂਗੇ।”
ਪੁਰਾਣੇ ਸਿਸਟਮ ਨੇ ਇੰਡਸਟਰੀ ਨੂੰ ਹਟਾਇਆ, ਹੁਣ ਮੁੜ ਵਾਪਸੀ ਦੀ ਤਿਆਰੀ
ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ‘ਚ ਪਹਿਲਾਂ ‘ਵਸੂਲੀ ਸਿਸਟਮ’ ਹਾਵੀ ਸੀ, ਜਿਸ ਕਰਕੇ ਕਈ ਵੱਡੀਆਂ ਇੰਡਸਟਰੀਆਂ ਨੇ ਰਾਜ ਛੱਡ ਦਿੱਤਾ ਸੀ ਕਿਹਾ ਗਿਆ ਕਿ ਪੰਜਾਬ ਇੱਕ ਸਮੇਂ ਇੰਡਸਟਰੀ ‘ਚ ਪਹਿਲੇ ਨੰਬਰ ‘ਤੇ ਸੀ, ਪਰ ਹਾਲਾਤ ਐਵੇਂ ਬਣੇ ਕਿ ਉਹ 18ਵੇਂ ਨੰਬਰ ‘ਤੇ ਆ ਗਇਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ, ਤਿੰਨ ਸਾਲਾਂ ‘ਚ ਬਹੁਤ ਬਦਲਾਵ ਆਏ ਹਨ। ਇਹ ਸਮਾਂ ਉਦਯੋਗਾਂ ਲਈ ‘ਇੰਡਸਟਰੀ-ਫ੍ਰੈਂਡਲੀ’ ਪੀਰੀਅਡ ਸੀ, ਪਰ ਹੁਣ ਇਹ ਇਕ ‘ਕ੍ਰਾਂਤੀਕਾਰੀ ਦੌਰ’ ਵਜੋਂ ਸ਼ੁਰੂ ਹੋਵੇਗਾ।
ਸਰਕਾਰ ਤੇ ਉਦਯੋਗਕਾਰ ਮਿਲ ਕੇ ਬਣਾਉਣਗੇ ਨਵੇਂ ਪੰਜਾਬ ਦਾ ਢਾਂਚਾ
ਭਗਵੰਤ ਮਾਨ ਨੇ ਵੀ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਹਰ ਉਦਯੋਗਿਕ ਫੈਸਲੇ ਵਿਚ ਉਦਯੋਗਕਾਰਾਂ ਦੇ ਨਾਲ ਖੜੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਸਿਰਫ਼ ਵਿਕਾਸ ਨਹੀਂ, ਬਲਕਿ ਉੱਚ ਮਿਆਰੀ ਅਤੇ ਲੰਬੇ ਸਮੇਂ ਵਾਲਾ ਉਦਯੋਗਿਕ ਢਾਂਚਾ ਤਿਆਰ ਕਰਨਾ ਹੈ।