ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਦਸੰਬਰ 2025 ਨੂੰ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਹੈ। ਇਹ ਬੈਠਕ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਆਯੋਜਿਤ ਕੀਤੀ ਜਾਵੇਗੀ।
ਸਰਕਾਰੀ ਸੂਤਰਾਂ ਮੁਤਾਬਕ ਸਾਲ ਦੇ ਅੰਤ ’ਚ ਹੋ ਰਹੀ ਇਸ ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਕਈ ਅਹਿਮ ਮਸਲਿਆਂ ’ਤੇ ਵਿਚਾਰ ਕੀਤਾ ਜਾਵੇਗਾ। ਵਿਕਾਸ ਕਾਰਜਾਂ ਦੀ ਸਮੀਖਿਆ, ਸਰਕਾਰੀ ਮੁਲਾਜ਼ਮਾਂ ਨਾਲ ਸਬੰਧਤ ਮੁੱਦੇ ਅਤੇ ਲੋਕ-ਹਿੱਤ ਨਾਲ ਜੁੜੀਆਂ ਯੋਜਨਾਵਾਂ ਇਸ ਬੈਠਕ ਦਾ ਮੁੱਖ ਕੇਂਦਰ ਰਹਿ ਸਕਦੀਆਂ ਹਨ। ਇਸ ਦੌਰਾਨ ਕੁਝ ਵੱਡੇ ਫ਼ੈਸਲਿਆਂ ’ਤੇ ਮਨਜ਼ੂਰੀ ਮਿਲਣ ਦੀ ਵੀ ਪੂਰੀ ਸੰਭਾਵਨਾ ਹੈ।
ਇਸ ਮੀਟਿੰਗ ਨੂੰ ਇਸ ਕਰਕੇ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਕੈਬਨਿਟ ਵੱਲੋਂ ਆਉਂਦੇ ਸਾਲ 2026 ਲਈ ਸਰਕਾਰ ਦੀਆਂ ਤਰਜੀਹਾਂ, ਨਵੀਆਂ ਨੀਤੀਆਂ ਅਤੇ ਰਣਨੀਤਕ ਦਿਸ਼ਾ ’ਤੇ ਵੀ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਸਿਆਸੀ ਹਲਕਿਆਂ ਵਿੱਚ ਇਸ ਬੈਠਕ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

