ਚੰਡੀਗੜ੍ਹ :- ਪੰਜਾਬ ਵਿੱਚ ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਕ, ਹੁਣ ਸਿਰਫ਼ ਉਹੀ ਪਰਿਵਾਰ ਮੁਫ਼ਤ ਕਣਕ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਨੇ ਆਪਣਾ e-KYC ਕਰਵਾਇਆ ਹੈ। ਰਾਸ਼ਨ ਡਿਪੂਆਂ ‘ਤੇ ਲੱਗੀ e-ਪੋਸ਼ ਮਸ਼ੀਨ ਸਿਰਫ਼ ਉਨ੍ਹਾਂ ਦੀ ਹੀ ਪਰਚੀ ਜਾਰੀ ਕਰ ਰਹੀ ਹੈ ਜਿਨ੍ਹਾਂ ਦਾ e-KYC ਅਪਡੇਟ ਹੈ।