ਚੰਡੀਗੜ੍ਹ :- ਮੁੱਖ ਮੰਤਰੀ ਭਗਵੰਤ ਮਾਨ 24 ਸਤੰਬਰ ਨੂੰ ਦੁਪਹਿਰ 12 ਵਜੇ ਚੰਡੀਗੜ੍ਹ ਵਿੱਚ ਆਪਣੇ ਨਿਵਾਸ ‘ਤੇ ਕੈਬਨਿਟ ਮੀਟਿੰਗ ਕਰਵਾਉਣਗੇ।
ਮੀਟਿੰਗ ਦਾ ਵੇਰਵਾ:
ਸਰੋਤਾਂ ਦੇ ਅਨੁਸਾਰ ਇਸ ਕੈਬਨਿਟ ਮੀਟਿੰਗ ਦੌਰਾਨ ਕਈ ਅਹਿਮ ਮਸਲੇ ਚਰਚਾ ਵਿੱਚ ਆ ਸਕਦੇ ਹਨ ਅਤੇ ਮਹੱਤਵਪੂਰਨ ਫੈਸਲੇ ਜਾਰੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਮੀਟਿੰਗ ਦਾ ਅਧਿਕਾਰਕ ਐਜੰਡਾ ਜਾਰੀ ਨਹੀਂ ਕੀਤਾ ਗਿਆ।
ਅਨੁਮਾਨ ਹੈ ਕਿ ਸੂਬੇ ਦੇ ਵਿਕਾਸ, ਨੀਤੀ-ਨਿਰਮਾਂਰ ਤੇ ਲੋਕ-ਭਲਾਈ ਮਾਮਲਿਆਂ ਬਾਰੇ ਗੰਭੀਰ ਚਰਚਾ ਹੋ ਸਕਦੀ ਹੈ। ਸਰਕਾਰ ਦੇ ਅਗਲੇ ਕਦਮ ਤੇ ਮੀਟਿੰਗ ਤੋਂ ਬਾਅਦ ਸਪਸ਼ਟਤਾ ਮਿਲਣ ਦੀ ਉਮੀਦ ਹੈ।