ਅੰਮ੍ਰਿਤਸਰ :- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਰਫ਼ਤਾਰ ਦੇਂਦਿਆਂ ਵੱਡਾ ਸੰਗਠਨਾਤਮਕ ਕਦਮ ਚੁੱਕਿਆ ਹੈ। ਮੋਗਾ ਵਿੱਚ ਹੋਣ ਵਾਲੀ ਪ੍ਰਸਤਾਵਿਤ ਸੂਬਾ ਪੱਧਰੀ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵੱਲੋਂ ਰਣਨੀਤਿਕ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਹਰੇਕ ਹਲਕੇ ਲਈ ‘ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ’ ਤਾਇਨਾਤ
ਪਾਰਟੀ ਨੇ ਐਲਾਨ ਕੀਤਾ ਹੈ ਕਿ ਰੈਲੀ ਦੀ ਤਿਆਰੀ ਅਤੇ ਭਾਰੀ ਇਕੱਠ ਯਕੀਨੀ ਬਣਾਉਣ ਲਈ 117 ਹਲਕਿਆਂ ਵਿੱਚ ਵੱਖ-ਵੱਖ ਆਗੂਆਂ ਨੂੰ ‘ਪ੍ਰਦੇਸ਼ ਰੈਲੀ ਵਿਧਾਨ ਸਭਾ ਇੰਚਾਰਜ’ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਇੰਚਾਰਜਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ-ਆਪਣੇ ਹਲਕਿਆਂ ਤੋਂ ਵਰਕਰਾਂ ਅਤੇ ਸਮਰਥਕਾਂ ਦੀ ਵੱਡੀ ਭਾਗੀਦਾਰੀ ਯਕੀਨੀ ਬਣਾਉਣ।
ਕਈ ਸੀਨੀਅਰ ਆਗੂਆਂ ਨੂੰ ਅਹਿਮ ਭੂਮਿਕਾਵਾਂ
ਸੂਚੀ ਵਿੱਚ ਪਾਰਟੀ ਦੇ ਤਜਰਬੇਕਾਰ ਅਤੇ ਦਿੱਗਜ ਆਗੂਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਪਾਰਟੀ ਨੇ ਇਹ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਉਣ ਲਈ ਉਹ ਪੂਰੀ ਤਰ੍ਹਾਂ ਮੈਦਾਨ ਵਿੱਚ ਉਤਰ ਚੁੱਕੀ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਨਿਯੁਕਤੀਆਂ ਦੀ ਵਿਸਥਾਰਤ ਸੂਚੀ


