ਚੰਡੀਗੜ੍ਹ :- ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨੂੰ ਪਾਰਟੀ ਪ੍ਰਤੀ ਲੰਬੇ ਸਮੇਂ ਦੀ ਵਫ਼ਾਦਾਰੀ, ਗਤੀਵਿਧੀਆਂ ਅਤੇ ਕਾਬਲ-ਏ-ਤਾਰੀਫ਼ ਕੰਮ ਦੇ ਆਧਾਰ ‘ਤੇ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਿਟੇਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਸਮਾਜ ਸੇਵਾ ਨਾਲ ਡੂੰਘਾ ਨਾਤਾ
ਢਿੱਲੋ 2017 ਤੋਂ ਆਸਮਾਨ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਰਹੇ ਹਨ। ਇਹ ਸੰਸਥਾ ਸਿੱਧੇ ਤੌਰ ‘ਤੇ ਸਮਾਜਿਕ ਕਾਰਜਾਂ ਨਾਲ ਜੁੜੀ ਹੈ ਅਤੇ ਇਲਾਕੇ ਵਿੱਚ ਕਈ ਲੋਕ-ਹਿਤੈਸ਼ੀ ਪ੍ਰੋਜੈਕਟ ਕਰ ਚੁੱਕੀ ਹੈ।
ਚੋਣਾਂ ਵਿੱਚ ਮਹੱਤਵਪੂਰਨ ਯੋਗਦਾਨ
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਹਲਕਾ ਸਨੋਰ ਅਤੇ ਪਟਿਆਲਾ ਦਿਹਾਤੀ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਅਥਕ ਮਿਹਨਤ ਕੀਤੀ, ਜਿਸ ਨਾਲ ਪਾਰਟੀ ਨੂੰ ਸੱਤਾ ਵਿੱਚ ਆਉਣ ਵਿੱਚ ਵੱਡੀ ਮਦਦ ਮਿਲੀ।
ਸੰਗਠਨ ਮਜ਼ਬੂਤੀ ਤੇ ਲੋਕ-ਮੁੱਦਿਆਂ ‘ਤੇ ਫੋਕਸ
ਲੋਕ ਸਭਾ ਇੰਚਾਰਜ ਬਣਨ ਤੋਂ ਬਾਅਦ, ਢਿੱਲੋ ਨੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਮੈਂਬਰਾਂ ਨਾਲ ਤਾਲਮੇਲ ਬਹਾਲ ਕਰਕੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ। ਨਾਲ ਹੀ, ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਸੰਪਰਕ ਰੱਖ ਕੇ ਸਥਾਨਕ ਵਾਸੀਆਂ ਅਤੇ ਪਾਰਟੀ ਵਰਕਰਾਂ ਦੇ ਕੰਮਾਂ ਨੂੰ ਤਰਜੀਹੀ ਅਧਾਰ ‘ਤੇ ਨਿਪਟਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ‘ਚ ਅੱਗੇ
ਬਲਜਿੰਦਰ ਸਿੰਘ ਢਿੱਲੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਨੀਤੀਆਂ ਨੂੰ ਜਮੀਨੀ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣ ਲਈ ਵੀ ਸਰਗਰਮ ਯਤਨ ਕੀਤੇ ਹਨ।
ਨਿਯੁਕਤੀ ਉਪਰੰਤ ਢਿੱਲੋ ਨੇ ਪਾਰਟੀ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮੁਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ, ਅਤੇ ਪੂਰੀ ਹਾਈਕਮਾਂਡ ਲੀਡਰਸ਼ਿਪ ਦਾ ਧੰਨਵਾਦ ਕੀਤਾ।