ਅੰਮ੍ਰਿਤਸਰ :- ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਲੋਹੁਕਾ ਵਿੱਚ ਬੀਤੀ ਰਾਤ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਜ਼ਹਿਰੀਲੀ ਗੈਸ ਚੜਨ ਕਾਰਨ ਮੌਤ ਹੋ ਗਈ। 1 ਸਾਲਾ ਜਪਮਨ ਸਿੰਘ ਅਤੇ 3 ਸਾਲਾ ਹਰਗੁਣ ਨੇ ਘਟਨਾ ਦੌਰਾਨ ਦਮ ਤੋੜ ਦਿੱਤਾ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ—ਪਿਤਾ ਨਵਜੀਤ ਸਿੰਘ, ਉਸਦੀ ਪਤਨੀ ਅਤੇ ਇੱਕ ਹੋਰ ਬੱਚੀ—ਅਮ੍ਰਿਤਸਰ ਵਿੱਚ ਜੇਰੇ ਇਲਾਜ ਹਨ।
ਦਵਾਈ ਲੱਗੀ ਮੱਕੀ ਤੋਂ ਨਿਕਲੀ ਜ਼ਹਿਰੀਲੀ ਗੈਸ
ਜਾਣਕਾਰੀ ਅਨੁਸਾਰ, ਨਵਜੀਤ ਸਿੰਘ ਘਰ ਦੇ ਗੋਦਾਮ ਵਿੱਚ ਦਵਾਈ ਲੱਗੀ ਮੱਕੀ ਸਟੋਰ ਕਰਕੇ ਰੱਖੀ ਹੋਈ ਸੀ। ਬੀਤੀ ਰਾਤ ਏਸੀ ਚੱਲਣ ਨਾਲ ਜ਼ਹਿਰੀਲੀ ਗੈਸ ਕਮਰੇ ਵਿੱਚ ਫੈਲ ਗਈ। ਪਰਿਵਾਰ ਨੇ ਘਬਰਾਹਟ ਵਿੱਚ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਤੁਰੰਤ ਤਰਨਤਾਰਨ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਦੋ ਮਾਸੂਮਾਂ ਦੀ ਜ਼ਿੰਦਗੀ ਨਹੀਂ ਬਚ ਸਕੀ।