ਅੰਮ੍ਰਿਤਸਰ :- ਪੰਜਾਬੀ ਫਿਲਮ ‘ਇੱਕ ਕੁੜੀ’ ਦੀ ਸਟਾਰਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਫਿਲਮ ਦੀ ਮੁੱਖ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਮੱਥਾ ਟੇਕ ਕੇ ਵਾਹਿਗੁਰੂ ਅੱਗੇ ਫਿਲਮ ਦੀ ਸਫਲਤਾ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਵਾਹਿਗੁਰੂ ਦੀ ਬਲੈਸਿੰਗ ਲਈ ਆਏ ਹਾਂ – ਸ਼ਹਿਨਾਜ਼ ਗਿੱਲ
ਮੀਡੀਆ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਹ ਗੁਰੂ ਦੀ ਧਰਤੀ ‘ਤੇ ਅਪਣੀ ਨਵੀਂ ਫਿਲਮ ਲਈ ਬਰਕਤ ਮੰਗਣ ਆਈਆਂ ਹਨ। ਉਹਨਾਂ ਕਿਹਾ,
“ਸਾਡੀ ਫਿਲਮ ‘ਇੱਕ ਕੁੜੀ’ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਸੁਪਰ ਡੁਪਰ ਹਿੱਟ ਹੋਵੇ।
ਪੰਜਾਬੀਆਂ ਦੇ ਪਿਆਰ ਦੀ ਕੀਤੀ ਪ੍ਰਸ਼ੰਸਾ
ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਦਿਲੋਂ ਪਿਆਰ ਕਰਨ ਵਾਲੇ ਹਨ। ਉਹਨਾਂ ਦੱਸਿਆ ਕਿ ਪਹਿਲਾਂ ਉਹ ਖੁਦ ਪੰਜਾਬੀ ਇੰਡਸਟਰੀ ਦਾ ਹਿੱਸਾ ਬਣ ਕੇ ਲੋਕਾਂ ਦਾ ਪਿਆਰ ਜਿੱਤਿਆ ਅਤੇ ਹੁਣ ਉਹਨਾਂ ਦਾ ਭਰਾ ਵੀ ਪੰਜਾਬੀ ਫਿਲਮਾਂ ਵਿੱਚ ਆਪਣਾ ਨਾਮ ਬਣਾ ਰਿਹਾ ਹੈ।
“ਉਹ ਆਪਣੀ ਧਰਤੀ ਦਾ ਬੱਚਾ ਹੈ, ਉਸਨੂੰ ਵੀ ਦਿਲੋਂ ਸਪੋਰਟ ਕਰੋ,” ਉਹਨਾਂ ਕਿਹਾ।
ਫਿਲਮ 1950 ਤੋਂ 2025 ਤੱਕ ਦੀ ਕਹਾਣੀ ‘ਤੇ ਆਧਾਰਿਤ
ਫਿਲਮ ਬਾਰੇ ਜਾਣਕਾਰੀ ਦਿੰਦਿਆਂ, ਸ਼ਹਿਨਾਜ਼ ਨੇ ਦੱਸਿਆ ਕਿ “ਇੱਕ ਕੁੜੀ” ਵਿੱਚ 1950 ਤੋਂ 2025 ਤੱਕ ਦਾ ਸਮਾਂ-ਸਫਰ ਦਰਸਾਇਆ ਗਿਆ ਹੈ, ਜਿਸ ਵਿੱਚ ਕਹਾਣੀ ਕਈ ਪੜਾਵਾਂ ਵਿਚੋਂ ਲੰਘਦੀ ਹੈ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਵਿਚ ਕੀਤੀ ਗਈ ਹੈ ਅਤੇ ਇਸ ‘ਚ ਪੂਰਾ ਪੰਜਾਬੀ ਰੁਹਾਨੀ ਤੇ ਸੱਭਿਆਚਾਰਕ ਮਾਹੌਲ ਮਹਿਸੂਸ ਹੋਵੇਗਾ।
ਰਿਲੀਜ਼ ਦੀ ਤਾਰੀਖ ਹਾਲਾਤਾਂ ਕਰਕੇ ਬਦਲੀ
ਪਹਿਲਾਂ ਇਹ ਫਿਲਮ 19 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਪੰਜਾਬ ਦੀ ਸਥਿਤੀ ਦੇ ਮੱਦੇਨਜ਼ਰ ਇਸ ਦੀ ਤਾਰੀਖ ਬਦਲ ਦਿੱਤੀ ਗਈ ਤੇ ਹੁਣ ਇਹ 31 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆਵੇਗੀ।

