ਅੰਮ੍ਰਿਤਸਰ :- ਅੰਮ੍ਰਿਤਸਰ ਦੇ ਰਮਦਾਸ ਇਲਾਕੇ ਵਿੱਚ ਹੜ੍ਹ ਪੀੜਤਾਂ ਦੀ ਸੇਵਾ ਜਾਰੀ ਹੈ। ਇਸ ਦੌਰਾਨ ਪਿੰਡ ਸੋਹੀਆਂ ਕਲਾਂ ਨੇੜੇ ਇਕ ਦੁੱਖਦਾਇਕ ਘਟਨਾ ਵਾਪਰੀ, ਜਿਸ ਵਿੱਚ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਕੋਟ ਬੁੱਢਾ ਦੇ ਅਗੂ ਮੰਗਲ ਸਿੰਘ (ਉਮਰ 50 ਸਾਲ) ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ, ਮੰਗਲ ਸਿੰਘ ਹੜ੍ਹ ਪੀੜਤਾਂ ਦੀ ਮਦਦ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਮੌਕੇ ‘ਤੇ ਪੁਲਿਸ ਅਤੇ ਰਾਹਤ ਟੀਮ ਪਹੁੰਚ ਕੇ ਸਥਿਤੀ ਦਾ ਨਿਰੀਖਣ ਕੀਤਾ ਅਤੇ ਲਾਸ਼ ਨੂੰ ਅਗਲੇ ਕਾਰਵਾਈ ਲਈ ਹਸਪਤਾਲ ਭੇਜਿਆ।
ਹੜ੍ਹ ਪੀੜਤਾਂ ਲਈ ਸੇਵਾ ਕਰਨ ਵਾਲੇ ਲੋਕਾਂ ਵੱਲੋਂ ਇਹ ਘਟਨਾ ਗਹਿਰਾ ਦੁੱਖ ਪੈਦਾ ਕਰਨ ਵਾਲੀ ਹੈ। ਸਥਾਨਕ ਲੋਕਾਂ ਅਤੇ ਕਿਸਾਨ ਭਾਈਚਾਰੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਮੰਗਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ।