ਬਠਿੰਡਾ :- ਬਠਿੰਡਾ ਦੀ ਸੀਆਈਏ ਟੀਮ ਨੇ ਬਠਿੰਡਾ–ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਜੀਦਾ ਦੇ ਨੇੜੇ ਟੋਲ ਪਲਾਜ਼ਾ ‘ਤੇ ਇੱਕ ਸ਼ੱਕੀ ਕਾਰ ਨੂੰ ਰੋਕ ਕੇ ਵੱਡੀ ਕਾਰਵਾਈ ਕੀਤੀ। ਚੈਕਿੰਗ ਦੌਰਾਨ ਹੋਂਡਾ ਅਮੇਜ਼ ਕਾਰ ‘ਚੋਂ ਡੇਢ ਕਿਲੋ ਚਿੱਟਾ ਮਿਲਿਆ, ਜਿਸ ਤੋਂ ਬਾਅਦ ਗੱਡੀ ‘ਚ ਸਵਾਰ ਦੋਨੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ
ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ਼ ਮਾਣਾ, ਵਾਸੀ ਬਠਿੰਡਾ, ਅਤੇ ਸੰਦੀਪ ਸਿੰਘ ਉਰਫ਼ ਦੀਪੂ, ਵਾਸੀ ਮੁਲਤਾਨੀਆ ਰੋਡ ਬਠਿੰਡਾ, ਵਜੋਂ ਹੋਈ ਹੈ। ਮਨਪ੍ਰੀਤ ‘ਤੇ ਪਹਿਲਾਂ ਤੋਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਕਈ ਮਾਮਲੇ ਦਰਜ ਹਨ ਅਤੇ ਉਹ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ। ਦੋਨੋ ਤੋਂ ਡਰੱਗ ਸਪਲਾਈ ਚੇਨ ਬਾਰੇ ਪੁੱਛਗਿੱਛ ਜਾਰੀ ਹੈ।
ਮੌੜ ਖੁਰਦ ‘ਚ ਕਾਸੋ ਆਪਰੇਸ਼ਨ, ਚਿੱਟਾ ਸਪਲਾਇਰ ਹਿਰਾਸਤ ਵਿੱਚ
ਐਸਪੀ ਹਿਨਾ ਗੁਪਤਾ ਨੇ ਹੋਰ ਦੱਸਿਆ ਕਿ ਪਿੰਡ ਮੌੜ ਖੁਰਦ ਵਿੱਚ ਲੋਕਾਂ ਵੱਲੋਂ ਚਿੱਟਾ ਵੇਚਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਦੀਵਾਰਾਂ ‘ਤੇ ਲਿਖ ਕੇ ਵੀ ਦੱਸਿਆ ਸੀ ਕਿ ਇਲਾਕੇ ਵਿੱਚ ਨਸ਼ਾ ਖੁੱਲ੍ਹਾ ਵੇਚਿਆ ਜਾ ਰਿਹਾ ਹੈ। ਇਸ ਸੂਚਨਾ ਦੇ ਅਧਾਰ ‘ਤੇ ਅੱਜ ਕਾਸੋ ਆਪਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਨਸ਼ਾ ਬਰਾਮਦ ਹੋਇਆ ਤੇ ਕੁਝ ਨਸ਼ਾ ਤਸਕਰਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ।
ਮੁਲਜ਼ਮਾਂ ਦੀਆਂ ਜਾਇਦਾਦਾਂ ਢਾਹੁਣ ਲਈ ਤਿਆਰੀ
ਪੁਲਿਸ ਨੇ ਖੁਲਾਸਾ ਕੀਤਾ ਕਿ ਜਿਨ੍ਹਾਂ ਤਿੰਨ ਲੋਕਾਂ ‘ਤੇ ਪਹਿਲਾਂ ਵੀ ਡਰੱਗ ਸਪਲਾਈ ਦੇ ਅਨੇਕਾਂ ਕੇਸ ਦਰਜ ਹਨ, ਉਹ ਕੋਰਟ ਤੋਂ ਜ਼ਮਾਨਤ ਲੈ ਕੇ ਦੁਬਾਰਾ ਚਿੱਟੇ ਦੇ ਕਾਰੋਬਾਰ ‘ਚ ਜੁਟ ਜਾਂਦੇ ਸਨ। ਹੁਣ ਉਨ੍ਹਾਂ ਦੇ ਮਕਾਨ ਅਤੇ ਹੋਰ ਸੰਪਤੀਆਂ ਢਾਹੁਣ ਲਈ ਵਿਭਾਗ ਵੱਲੋਂ ਮਨਜ਼ੂਰੀ ਮੰਗੀ ਗਈ ਹੈ।
ਸਪਲਾਈ ਚੇਨ ਦੀ ਜਾਂਚ ਜਾਰੀ
ਸੀਆਈਏ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਨਾਲ ਪੁੱਛਗਿੱਛ ਦੀ ਜ਼ਮੀਂ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚਿੱਟਾ ਕਿੱਥੋਂ ਲਿਆ ਜਾਂਦਾ ਸੀ ਅਤੇ ਕਿੱਥੇ ਸਪਲਾਈ ਕੀਤਾ ਜਾਣਾ ਸੀ। ਪੁਲਿਸ ਦਾ ਕਹਿਣਾ ਹੈ ਕਿ ਪੂਰਾ ਨੈੱਟਵਰਕ ਖੰਗਾਲਿਆ ਜਾ ਰਿਹਾ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

