ਅੰਮ੍ਰਿਤਸਰ :- ਐਸ.ਟੀ.ਐੱਫ ਦੀ ਟੀਮ ਨੇ ਨਸ਼ੇ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦਿਆਂ ਤਾਰਾ ਵਾਲਾ ਪੁਲ ਨੇੜੇ ਨਾਕਾਬੰਦੀ ਕਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਦੇ ਪਾਸੋਂ 2 ਕਿਲੋ 146 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਕਾਰਵਾਈ ਗੁਪਤ ਸੂਚਨਾ ਮਿਲਣ ਤੋਂ ਬਾਅਦ ਖਾਸ ਤਰੀਕੇ ਨਾਲ ਰਚੀ ਯੋਜਨਾ ਤਹਿਤ ਅੰਜਾਮ ਦਿੱਤੀ ਗਈ। ਇਹ ਜਾਣਕਾਰੀ ਦੇਰ ਰਾਤ ਦੀ ਹੈ।