ਅੰਮ੍ਰਿਤਸਰ:- ਅੰਮ੍ਰਿਤਸਰ ਦੀ ਥਾਣਾ ਏ ਡਿਵੀਜ਼ਨ ਪੁਲਿਸ ਨੇ ਸਪਾ ਸੈਂਟਰ ਦੀ ਆੜ ਵਿੱਚ ਜਿਸਮ ਫ਼ਿਰੋਸ਼ੀ ਦਾ ਧੰਧਾ ਕਰਨ ਵਾਲੀ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਰੇਡੀਐਂਟ ਗਲੋਅ ਸਪਾ ‘ਤੇ ਪੁਲਿਸ ਦੀ ਰੇਡ
ਮੁੱਖ ਅਫਸਰ ਥਾਣਾ ਏ ਡਿਵੀਜ਼ਨ ਇੰਸਪੈਕਟਰ ਅਮਨਦੀਪ ਕੌਰ, ਸਬ-ਇੰਸਪੈਕਟਰ ਜਗਜੀਤ ਸਿੰਘ ਅਤੇ ਪੁਲਿਸ ਫੋਰਸ ਵੱਲੋਂ ਹੁਸੈਨਪੁਰਾ ਚੌਂਕ ਨੇੜੇ ਗਸ਼ਤ ਦੌਰਾਨ ਖ਼ਾਸ ਮੁੱਖਬਰ ਤੋਂ ਜਾਣਕਾਰੀ ਮਿਲੀ ਕਿ ਉਰਮਿਲਾ ਉਰਫ਼ ਨਿਧੀ ਪਤਨੀ ਸੁਰਿੰਦਰ ਕੁਮਾਰ, ਵਾਸੀ ਚਮਰੰਗ ਰੋਡ, ਈਸਟ ਮੋਹਨ ਨਗਰ, ਅੰਮ੍ਰਿਤਸਰ, ਰੇਡੀਐਂਟ ਗਲੋਅ ਸਪਾ (ਨੇੜੇ ਸੇਲੀਬ੍ਰੇਸ਼ਨ ਮਾਲ, ਬਟਾਲਾ ਰੋਡ) ਵਿੱਚ ਗੈਰਕਾਨੂੰਨੀ ਧੰਧੇ ਚਲਾ ਰਹੀ ਹੈ।
ਜਾਣਕਾਰੀ ਅਨੁਸਾਰ, ਔਰਤ ਭੋਲੀ-ਭਾਲੀ ਲੜਕੀਆਂ ਨੂੰ ਫਸਾ ਕੇ ਉਨ੍ਹਾਂ ਤੋਂ ਸਪਾ ਸੈਂਟਰ ਵਿੱਚ ਜਿਸਮ ਫ਼ਿਰੋਸ਼ੀ ਕਰਵਾ ਕੇ ਮੋਟੀ ਕਮਾਈ ਕਰਦੀ ਸੀ।
ਪੁਲਿਸ ਕਾਰਵਾਈ ਅਤੇ ਮੁਕੱਦਮਾ ਦਰਜ
ਪੁਲਿਸ ਵੱਲੋਂ ਯੋਜਨਾਬੱਧ ਢੰਗ ਨਾਲ ਰੇਡ ਕਰਕੇ ਉਰਮਿਲਾ ਉਰਫ਼ ਨਿਧੀ ਨੂੰ ਗਾਹਕਾਂ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ Immoral Traffic Prevention Act 1956 ਦੀਆਂ ਧਾਰਾਵਾਂ 3, 4, 5 ਤਹਿਤ ਥਾਣਾ ਏ ਡਿਵੀਜ਼ਨ ਅੰਮ੍ਰਿਤਸਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।