ਅੰਮ੍ਰਿਤਸਰ :- ਬਟਾਲਾ ਰੋਡ ’ਤੇ ਸਥਿਤ ਕਸਬਾ ਕੱਥੂਨੰਗਲ ਵਿੱਚ ਸੰਧੂ ਹਸਪਤਾਲ ਦੇ ਕੋਲ ਅੱਜ ਸਵੇਰੇ ਦੋ ਮੋਟਰਸਾਇਕਲਾਂ ਦੀ ਆਹਮੋ-ਸਾਹਮਣੇ ਟੱਕਰ ਨਾਲ ਭਿਆਨਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਇੱਕ ਮੋਟਰਸਾਇਕਲ ’ਤੇ ਬੈਠੀ ਮਹਿਲਾ ਸੜਕ ’ਤੇ ਡਿੱਗ ਪਈ ਅਤੇ ਪਿੱਛੋਂ ਆ ਰਹੀ ਰੇਤ ਨਾਲ ਭਰੀ ਟਰਾਲੀ ਹੇਠਾਂ ਆ ਗਈ। ਮਹਿਲਾ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।

