ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਹਵਾ ਪ੍ਰਦੂਸ਼ਣ ਨੇ ਚਿੰਤਾਜਨਕ ਪੱਧਰ ਨੂੰ ਛੂਹ ਲਿਆ। ਵੱਖ-ਵੱਖ ਵੈਬਸਾਈਟਾਂ ਮੁਤਾਬਕ ਸ਼ਹਿਰ ਦਾ ਏਅਰ ਕਵਾਲਟੀ ਇੰਡੈਕਸ (AQI) 987 ਤੱਕ ਪਹੁੰਚ ਗਿਆ, ਜੋ ਕਿ ਸਿੱਧਾ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਅੰਕੜਾ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਰਿਹਾ ਹੈ।
ਸੂਤਰਾਂ ਅਨੁਸਾਰ ਹਕੀਕਤ
ਹਾਲਾਂਕਿ ਸਰਕਾਰੀ ਸੂਤਰਾਂ ਮੁਤਾਬਕ ਅੰਮ੍ਰਿਤਸਰ ਦਾ ਮੌਜੂਦਾ AQI 571 ਦਰਜ ਕੀਤਾ ਗਿਆ ਹੈ, ਪਰ ਇਹ ਵੀ ਆਮ ਹਾਲਾਤਾਂ ਨਾਲੋਂ ਕਾਫ਼ੀ ਉੱਚਾ ਹੈ। ਇਸ ਤਰ੍ਹਾਂ ਦਾ ਪ੍ਰਦੂਸ਼ਣ ਦਿੱਲੀ ਵਰਗੇ ਮਹਾਨਗਰਾਂ ਦੇ ਪੱਧਰ ਨਾਲ ਤੁਲਨਾ ਕਰਨ ਯੋਗ ਹੈ ਅਤੇ ਸ਼ਹਿਰ ਲਈ ਖਤਰਨਾਕ ਸੰਕੇਤ ਹੈ।
ਦਿੱਲੀ ਵਿੱਚ ਹਵਾ ਦੀ ਸਥਿਤੀ
ਦਿੱਲੀ ਦੇ ਮੁੱਖ ਇਲਾਕਿਆਂ ਵਿੱਚ ਹਵਾ ਦਾ ਗੁਣਵੱਤਾ ਇੰਡੈਕਸ ਹੇਠ ਲਿਖੇ ਅਨੁਸਾਰ ਦਰਜ ਕੀਤਾ ਗਿਆ:
-
ਵਿਵੇਕ ਵਿਹਾਰ: AQI 424
-
ਜਹਾਂਗੀਰਪੁਰੀ: AQI 417
-
ਨਰੇਲਾ: AQI 413
-
ਰੋਹਿਣੀ: AQI 410
-
ਆਨੰਦ ਵਿਹਾਰ: AQI 410
-
ਬਵਾਨਾ: AQI 404
-
ਵਜ਼ੀਰਪੁਰ: AQI 399
-
ਸ਼ਾਦੀਪੁਰ: AQI 395
-
ਅਸ਼ੋਕ ਵਿਹਾਰ: AQI 392
-
ਅਲੀਪੁਰ: AQI 379
AQI ਸ਼੍ਰੇਣੀਆਂ ਦੀ ਜਾਣਕਾਰੀ
ਜਾਣਕਾਰੀ ਮੁਤਾਬਕ AQI 50 ਤੱਕ ਚੰਗਾ ਮੰਨਿਆ ਜਾਂਦਾ ਹੈ, 100 ਤੱਕ ਦਰਮਿਆਨਾ, 150 ਮਾੜਾ, 200 ਗ਼ੈਰ-ਸਿਹਤਮੰਦ ਅਤੇ 300 ਤੋਂ ਉਪਰ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। 300 ਤੋਂ ਉੱਪਰ ਦਾ AQI ਬੱਚਿਆਂ, ਬੁਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਖ਼ਤਰਨਾਕ ਹੈ।
ਸਾਵਧਾਨ ਰਹਿਣ ਲਈ ਟਿਪਸ
ਇਹ ਹਾਲਾਤ ਸਿਰਫ਼ ਸਿਹਤ ਨੂੰ ਹੀ ਨਹੀਂ, ਸਗੋਂ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣਾ, ਮਾਸਕ ਦੀ ਵਰਤੋਂ ਕਰਨੀ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਪ੍ਰਦੂਸ਼ਣ ਘਟਾਉਣ ਲਈ ਕਦਮ ਉਠਾਏ ਜਾਣੇ ਬਹੁਤ ਜ਼ਰੂਰੀ ਹਨ।

