ਅੰਮ੍ਰਿਤਸਰ :- ਅਜਨਾਲਾ ਇਲਾਕੇ ਵਿੱਚ ਹੜ੍ਹ ਦੀ ਤਬਾਹੀ ਦੇ ਮੱਦੇਨਜ਼ਰ ਸਰਕਾਰੀ ਮਦਦ ਦੇ ਨਾਲ ਨਾਲ ਸਮਾਜ ਸੇਵੀ ਜਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬੀ ਗਾਇਕ ਪੰਮੀ ਬਾਈ ਅਤੇ ਉਨ੍ਹਾਂ ਦੀ ਫ਼ਿਲਮ “ਚੱਕ 35” ਦੀ ਟੀਮ ਚਮਿਆਰੀ ਅਤੇ ਸੁਧਾਰ ਪਿੰਡਾਂ ਵਿੱਚ ਦਵਾਈਆਂ ਅਤੇ ਡਾਕਟਰੀ ਟੀਮ ਸਮੇਤ ਪਹੁੰਚੀ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਇਸ ਦੁੱਖ ਨੂੰ ਆਪਣਾ ਮੰਨ ਰਿਹਾ ਹੈ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਲੋਕ ਮਦਦ ਲਈ ਤਤਪਰ ਹਨ।
ਸਰਕਾਰ ਵੱਲੋਂ 16 ਰਾਹਤ ਕੈਂਪ, ਡਿਪਟੀ ਕਮਿਸ਼ਨਰ ਨੇ ਕੀਤਾ ਧੰਨਵਾਦ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਮੀ ਬਾਈ ਅਤੇ ਹੋਰ ਸਹਾਇਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸਿਰਫ਼ ਇੱਕ ਜ਼ਰੀਆ ਹੈ। ਜ਼ਿਲ੍ਹੇ ਵਿੱਚ 16 ਰਾਹਤ ਕੈਂਪ ਚਲ ਰਹੇ ਹਨ ਜਿੱਥੇ ਪਹੁੰਚ ਰਹੀ ਸਹਾਇਤਾ ਲੋੜਵੰਦਾਂ ਤੱਕ ਪਹੁੰਚਾਈ ਜਾ ਰਹੀ ਹੈ।