ਚੰਡੀਗੜ੍ਹ :- ਪੰਜਾਬ ਦੇ ਤਾਪਮਾਨ ਵਿੱਚ ਭਾਵੇਂ ਹੌਲੀ ਕਮੀ ਆਈ ਹੈ, ਪਰ ਹਵਾ ਪ੍ਰਦੂਸ਼ਣ ਦੀ ਸਥਿਤੀ ਲਗਾਤਾਰ ਗੰਭੀਰ ਹੋ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਜਾਰੀ ਹੋਈ ਤਾਜ਼ਾ ਰਿਪੋਰਟ ਮੁਤਾਬਕ ਸੂਬੇ ਦੇ ਪੰਜ ਮੁੱਖ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ 200 ਤੋਂ ਉੱਪਰ ਪਹੁੰਚ ਗਿਆ ਹੈ, ਜੋ ਸਿਹਤ ਲਈ ਬਹੁਤ ਘਾਤਕ ਪੱਧਰ ਮੰਨਿਆ ਜਾਂਦਾ ਹੈ। ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਆਰੰਜ਼ ਅਲਰਟ ਜਾਰੀ ਕੀਤਾ ਹੈ।
ਸੂਬੇ ਦੇ ਵੱਡੇ ਸ਼ਹਿਰਾਂ ਦੀ ਹਵਾ ਦਾ ਹਾਲ (CPCB – ਬੁੱਧਵਾਰ ਸ਼ਾਮ 4 ਵਜੇ)
ਸ਼ਹਿਰ | AQI | ਸਥਿਤੀ |
---|---|---|
ਮੰਡੀ ਗੋਬਿੰਦਗੜ੍ਹ | 293 | ਬਹੁਤ ਖਰਾਬ |
ਲੁਧਿਆਣਾ | 278 | ਬਹੁਤ ਖਰਾਬ |
ਜਲੰਧਰ | 268 | ਬਹੁਤ ਖਰਾਬ |
ਖੰਨਾ | 239 | ਬਹੁਤ ਖਰਾਬ |
ਅੰਮ੍ਰਿਤਸਰ | 238 | ਖਰਾਬ |
ਇਨ੍ਹਾਂ ਵਿੱਚ ਮੰਡੀ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਵਜੋਂ ਦਰਜ ਕੀਤਾ ਗਿਆ ਹੈ।
ਸਰਦੀਆਂ ਵਿੱਚ ਪ੍ਰਦੂਸ਼ਣ ਕਿਉਂ ਵੱਧ ਜਾਂਦਾ ਹੈ?
ਮਾਹਿਰਾਂ ਦਾ ਕਹਿਣਾ ਹੈ ਕਿ ਠੰਢੇ ਮੌਸਮ ਦੌਰਾਨ “Inversion Layer” ਜਾਂ “Locking Layer” ਬਣ ਜਾਂਦੀ ਹੈ, ਜਿਸ ਕਰਕੇ ਪ੍ਰਦੂਸ਼ਿਤ ਹਵਾ ਜ਼ਮੀਨ ਦੇ ਨੇੜੇ ਹੀ ਫਸ ਜਾਂਦੀ ਹੈ। ਠੰਢੀ ਹਵਾ ਦੀ ਗਤੀ ਬਹੁਤ ਘੱਟ ਹੋਣ ਕਾਰਨ ਧੂੰਆ, ਧੁੰਦ ਅਤੇ ਹੋਰ ਪ੍ਰਦੂਸ਼ਕ ਉੱਪਰ ਨਹੀਂ ਚੜ੍ਹ ਸਕਦੇ ਅਤੇ ਹੇਠਲੇ ਵਾਤਾਵਰਣ ਵਿੱਚ smog ਦੀ ਪਰਤ ਬਣ ਜਾਂਦੀ ਹੈ। ਇਸੇ ਕਰਕੇ ਹਵਾ ਗੁਣਵੱਤਾ ਤੀਵਰ ਗਤੀ ਨਾਲ ਵਿਗੜ ਜਾਂਦੀ ਹੈ।
ਹਾਲਾਤਾਂ ਵਿੱਚ ਸੁਧਾਰ ਕਦੋਂ ਆ ਸਕਦਾ ਹੈ?
ਮੌਸਮ ਵਿਗਿਆਨੀਆ ਅਨੁਸਾਰ, ਮੌਜੂਦਾ ਸਥਿਤੀ ਤੋਂ ਰਾਹਤ ਮੁੱਖ ਤੌਰ ‘ਤੇ ਬਾਰਿਸ਼ ਨਾਲ ਮਿਲ ਸਕਦੀ ਹੈ। ਬਾਰਿਸ਼ ਹਵਾ ਵਿੱਚ ਮੌਜੂਦ ਵੱਡੇ ਹਿੱਸੇ ਦੇ ਪ੍ਰਦੂਸ਼ਕਾਂ ਨੂੰ ਧੋ ਕੇ ਹਟਾਉਂਦੀ ਹੈ ਅਤੇ ਕੁਝ ਰਸਾਇਣਕ ਤੱਤਾਂ ਨੂੰ ਤੋੜ ਕੇ ਹਵਾ ਨੂੰ ਸਾਫ਼ ਕਰ ਦਿੰਦੀ ਹੈ। ਇਸ ਲਈ ਮਾਹਿਰ ਮੰਨਦੇ ਹਨ ਕਿ ਜੇਕਰ ਦੀਵਾਲੀ ਮਗਰੋਂ ਬਾਰਿਸ਼ ਹੁੰਦੀ ਹੈ ਤਾਂ ਹਵਾ ਗੁਣਵੱਤਾ ਵਿੱਚ ਸਪੱਸ਼ਟ ਸੁਧਾਰ ਆ ਸਕਦਾ ਹੈ।